text
stringlengths 1
2.07k
|
---|
ਸਾਂਝਾ ਕਰਨ ਬਾਰੇ ਹੋਰ ਪੜ੍ਹੋ
|
ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ
|
ਫੋਟੋ ਕੈਪਸ਼ਨ ਦੁਨੀਆਂ ਦੇ ਅੱਧੇ ਦੇਸਾਂ ਵਿੱਚ ਬੱਚਿਆਂ ਦੀ ਜਨਮ ਦਰ ਕਾਫੀ ਘਟੀ ਹੈ
|
ਜੇ ਮਾਹਿਰਾਂ ਦੀ ਮੰਨੀਏ ਤਾਂ ਪੂਰੀ ਦੁਨੀਆਂ ਵਿੱਚ ਬੱਚੇ ਜੰਮਣ ਦੀ ਦਰ ਕਾਫੀ ਘੱਟ ਚੁੱਕੀ ਹੈ ਉਨ੍ਹਾਂ ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਕਰੀਬ ਅੱਧੇ ਦੇਸਾਂ ਵਿੱਚ ਬੱਚੇ ਪੈਦਾ ਕਰਨ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ
|
ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇਸਾਂ ਕੋਲ ਆਪਣੀ ਆਬਾਦੀ ਬਰਕਰਾਰ ਰੱਖਣ ਲਈ ਬੱਚਿਆਂ ਦੀ ਕਮੀ ਹੈ ਮਾਹਿਰਾਂ ਅਨੁਸਾਰ ਨਤੀਜਿਆਂ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ ਹੈ ਸਮਾਜ ਨੂੰ ਅੱਗੇ ਇਨ੍ਹਾਂ ਨਤੀਜਿਆਂ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
|
ਅਜਿਹਾ ਵੀ ਹੋ ਸਕਦਾ ਹੈ ਕਿ ਸਮਾਜ ਵਿੱਚ ਦਾਦਾਦਾਦੀ ਤੇ ਨਾਨਾਨਾਨੀ ਹੀ ਨਜ਼ਰ ਆਉਣ ਅਤੇ ਪੋਤੇਪੋਤੀਆਂ ਦਾ ਕਾਲ ਪੈ ਜਾਵੈ
|
ਕਿੰਨੇ ਪੱਧਰ ਦੀ ਗਿਰਾਵਰਟ ਹੈ
|
ਲੈਸਿਟ ਵੱਲੋਂ ਇੱਕ ਸਟੱਡੀ ਛਾਪੀ ਗਈ ਹੈ ਇਸ ਸਟੱਡੀ ਵਿੱਚ 1950 ਤੋਂ 2017 ਵਿਚਾਲੇ ਦੇਸਾਂ ਦੀ ਆਬਾਦੀ ਬਾਰੇ ਰਿਸਰਚ ਕੀਤੀ ਗਈ ਹੈ
|
1950 ਵਿੱਚ ਔਰਤਾਂ ਦੀ ਪੂਰੀ ਜ਼ਿੰਦਗੀ ਵਿੱਚ ਔਸਤ ਬੱਚੇ ਪੈਦਾ ਕਰਨ ਦੀ ਦਰ 47 ਸੀ ਪਰ ਪਿਛਲੇ ਸਾਲ ਬੱਚੇ ਪੈਦਾ ਕਰਨ ਦੀ ਦਰ 24 ਬੱਚੇ ਪ੍ਰਤੀ ਮਹਿਲਾ ਤੇ ਪਹੁੰਚ ਗਈ ਹੈ
|
ਦੇਸਾਂ ਵਿਚਾਲੇ ਵੀ ਬੱਚੇ ਪੈਦਾ ਕਰਨ ਦੀ ਦਰ ਵਿੱਚ ਕਾਫੀ ਫਰਕ ਹੈ
|
ਇਹ ਵੀ ਪੜ੍ਹੋ
|
ਇਸ ਬੱਚੀ ਨੇ ਆਪਣੀ ਕਾਂਸਟੇਬਲ ਮਾਂ ਦੀ ਜ਼ਿੰਦਗੀ ਸਵਾਰ ਦਿੱਤੀ
|
ਪੱਛਮ ਅਫਰੀਕਾ ਦੇ ਨਾਈਜਰ ਵਿੱਚ ਬੱਚੇ ਪੈਦਾ ਕਰਨ ਦੀ ਦਰ 71 ਬੱਚੇ ਹੈ ਪਰ ਸਾਈਪਰਸ ਵਿੱਚ ਔਰਤਾਂ ਦੀ ਬੱਚੇ ਪੈਦਾ ਕਰਨ ਦੀ ਦਰ ਇੱਕ ਬੱਚੇ ਦੀ ਹੈ
|
ਬੱਚੇ ਪੈਦਾ ਕਰਨ ਦੀ ਦਰ ਕਿੰਨੀ ਹੋਣੀ ਚਾਹੀਦੀ ਹੈ
|
ਜੇ ਕਿਸੇ ਦੇਸ ਵਿੱਚ ਬੱਚੇ ਪੈਦਾ ਕਰਨ ਦੀ ਦਰ 21 ਤੋਂ ਘੱਟ ਜਾਂਦੀ ਹੈ ਤਾਂ ਉਸ ਦੇਸ ਦੀ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ1950 ਵਿੱਚ ਇੰਨੀ ਦਰ ਵਾਲਾ ਇੱਕ ਵੀ ਦੇਸ ਨਹੀਂ ਸੀ
|
ਫੋਟੋ ਕੈਪਸ਼ਨ ਔਰਤਾਂ ਦਾ ਸਿੱਖਿਆ ਤੇ ਨੌਕਰੀ ਵੱਲ ਰੁਝਾਨ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ
|
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਅਸੀਂ ਹਾਲਾਤ ਦੇ ਉਸ ਪੱਧਰ ਤੱਕ ਪਹੁੰਚ ਚੁੱਕੇ ਹਾਂ ਜਿੱਥੇ ਅੱਧੇ ਦੇਸਾਂ ਦੀ ਬੱਚੇ ਪੈਦਾ ਕਰਨ ਦੀ ਦਰ ਕਾਫੀ ਘੱਟ ਚੁੱਕੀ ਹੈ ਜੇ ਜਲਦ ਹੀ ਕੁਝ ਨਹੀਂ ਹੋਇਆ ਤਾਂ ਉਨ੍ਹਾਂ ਦੇਸਾਂ ਦੀ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ
|
ਇਹ ਹੈਰਾਨ ਕਰਨ ਵਾਲੇ ਹਾਲਾਤ ਹਨ ਇਨ੍ਹਾਂ ਨੇ ਮੇਰੇ ਵਰਗੇ ਲੋਕਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ ਜਦੋਂ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਭਵਿੱਖ ਵਿੱਚ ਦੁਨੀਆਂ ਦੇ ਅੱਧੇ ਦੇਸਾਂ ਵਿੱਚ ਬੱਚਿਆਂ ਦੀ ਕਮੀ ਹੋਣ ਵਾਲੀ ਹੈ ਤਾਂ ਉਹ ਕਾਫੀ ਹੈਰਾਨ ਹੋਣਗੇ
|
ਜ਼ਿਆਦਾਤਰ ਆਰਥਿਕ ਪੱਖੋਂ ਵਿਕਸਿਤ ਦੇਸ ਬੱਚੇ ਜੰਮਣ ਦੀ ਦਰ ਘਟਣ ਦੇ ਸ਼ਿਕਾਰ ਹਨ ਇਨ੍ਹਾਂ ਵਿੱਚ ਅਮਰੀਕਾ ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਸ਼ਾਮਿਲ ਹਨ
|
ਇਸਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਦੇਸਾਂ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਫਿਲਹਾਲ ਅਜੇ ਅਜਿਹੇ ਹਾਲਾਤ ਨਹੀਂ ਬਣੇ ਹਨ ਕਿਉਂਕਿ ਆਬਾਦੀ ਬੱਚੇ ਜੰਮਣ ਦੀ ਦਰ ਮੌਤ ਦੀ ਦਰ ਅਤੇ ਪਰਵਾਸੀਆਂ ਤੇ ਨਿਰਭਰ ਕਰਦੀ ਹੈ
|
ਬੱਚੇ ਜੰਮਣ ਦੀ ਦਰ ਵਿੱਚ ਬਦਲਾਅ ਕਰਨ ਲਈ ਇੱਕ ਪੀੜ੍ਹੀ ਦਾ ਵਕਤ ਲੱਗ ਸਕਦਾ ਹੈ
|
ਪ੍ਰੋਫੈਸਰ ਮੂਰੇ ਅਨੁਸਾਰ ਅਸੀਂ ਜਲਦ ਹੀ ਉਨ੍ਹਾਂ ਹਾਲਾਤ ਦਾ ਸਾਹਮਣਾ ਕਰਾਂਗੇ ਜਿੱਥੇ ਸਮਾਜ ਘਟ ਹੋ ਰਹੀ ਆਬਾਦੀ ਦੀ ਸਮੱਸਿਆ ਦਾ ਸਾਹਮਣਾ ਕਰੇਗਾ
|
ਦੁਨੀਆਂ ਦੇ ਅੱਧੇ ਦੇਸ ਅਜੇ ਵੀ ਕਾਫੀ ਬੱਚੇ ਪੈਦਾ ਕਰ ਰਹੇ ਹਨ ਪਰ ਜਿਵੇਂ ਉਹ ਦੇਸ ਆਰਥਿਕ ਵਿਕਾਸ ਕਰਨਗੇ ਉਨ੍ਹਾਂ ਵਿੱਚ ਬੱਚੇ ਜੰਮਣ ਦੀ ਦਰ ਵਿੱਚ ਗਿਰਾਵਟ ਨਜ਼ਰ ਆਵੇਗੀ
|
ਬੱਚੇ ਜੰਮਣ ਦੀ ਦਰ ਕਿਉਂ ਘੱਟ ਰਹੀ ਹੈ
|
ਬੱਚੇ ਜੰਮਣ ਦੀ ਦਰ ਵਿੱਚ ਗਿਰਾਵਟ ਮੁੱਖ ਤੌਰ ਤੇ ਤਿੰਨ ਕਾਰਨਾਂ ਕਰਕੇ ਆ ਰਹੀ ਹੈ
|
ਬੱਚਿਆਂ ਦੀ ਮੌਤ ਦਰ ਵਿੱਚ ਗਿਰਾਵਟ ਜਿਸ ਦਾ ਮਤਲਬ ਹੈ ਕਿ ਔਰਤਾਂ ਘੱਟ ਬੱਚੇ ਪੈਦਾ ਕਰਨਗੀਆਂ
|
ਕਾਫੀ ਤਰੀਕਿਆਂ ਨਾਲ ਬੱਚੇ ਜੰਮਣ ਦੀ ਦਰ ਵਿੱਚ ਗਿਰਾਵਟ ਦਰਜ ਹੋਣਾ ਇੱਕ ਸਫਲਤਾ ਦੀ ਕਹਾਣੀ ਹੈ
|
ਕੀ ਹੋਵੇਗਾ ਅਸਰ
|
ਜੇ ਲੋਕਾਂ ਦਾ ਪਰਵਾਸ ਵੱਡੇ ਪੱਧਰ ਤੇ ਨਹੀਂ ਹੁੰਦਾ ਤਾਂ ਦੇਸਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵਧੇਗੀ ਅਤੇ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ
|
ਡਾ ਜੌਰਜ ਲੀਸਨ ਆਕਸਫਰਡ ਇੰਸਟੀਟਿਊਟ ਆਫ ਪੋਪੂਲੇਸ਼ਨ ਏਜਿੰਗ ਦੇ ਡਾਇਰੈਕਟਰ ਹਨ ਉਨ੍ਹਾਂ ਅਨੁਸਾਰ ਜੇ ਪੂਰਾ ਸਮਾਜ ਆਬਾਦੀ ਵਿੱਚ ਇਸ ਵੱਡੇ ਬਦਲਾਅ ਮੁਤਾਬਿਕ ਖੁਦ ਨੂੰ ਢਾਲ ਲੈਂਦਾ ਹੈ ਉਦੋਂ ਤੱਕ ਕੋਈ ਸਮੱਸਿਆ ਨਹੀਂ ਹੈ
|
ਆਬਾਦੀ ਵਿੱਚ ਬਦਲਾਅ ਸਾਡੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਤੁਸੀਂ ਆਪਣੇ ਘਰ ਦੀ ਖਿੜਕੀ ਦੇ ਬਾਹਰ ਦੇਖੋ ਤਾਂ ਸੜਕ ਤੇ ਚੱਲਦੇ ਲੋਕ ਘਰ ਟ੍ਰੈਫਿਕ ਘਰ ਕੁਝ ਆਬਾਦੀ ਅਨੁਸਾਰ ਚੱਲਦਾ ਹੈ
|
ਦਿੱਲੀ ਚ ਪ੍ਰਦੂਸ਼ਣ ਲਈ ਦੀਵਾਲੀ ਦੇ ਪਟਾਕਿਆਂ ਨੂੰ ਦੋਸ਼ ਦੇਣਾ ਸਹੀ
|
ਕੀ ਭੂਚਾਲ ਦੀ ਮਾਰ ਝੱਲ ਸਕੇਗਾ ਸਰਦਾਰ ਪਟੇਲ ਦਾ ਬੁੱਤ
|
ਸਾਡੇ ਵੱਲੋਂ ਯੋਜਨਾ ਬਣਾਉਣਾ ਸਿਰਫ ਆਬਾਦੀ ਦੀ ਗਿਣਤੀ ਤੇ ਆਧਾਰਿਤ ਨਹੀਂ ਹੁੰਦਾ ਉਮਰ ਵਰਗ ਦੀ ਵੀ ਕਾਫੀ ਅਹਿਮੀਅਤ ਹੁੰਦੀ ਹੈ ਅਤੇ ਉਮਰ ਵਰਗ ਵਿੱਚ ਬਦਲਾਅ ਆ ਰਿਹਾ ਹੈ
|
ਉਨ੍ਹਾਂ ਅਨੁਸਾਰ ਸਾਡੇ ਕੰਮਕਾਜ ਦੀਆਂ ਥਾਂਵਾਂ ਵਿੱਚ ਵੀ ਸਾਨੂੰ ਬਦਲਾਅ ਨਜ਼ਰ ਆਵੇਗਾ ਮੌਜੂਦਾ ਵੇਲੇ ਜੋ ਸੇਵਾ ਮੁਕਤ ਹੋਣ ਦੀ ਉਮਰ ਹੈ ਸ਼ਾਇਦ ਭਵਿੱਖ ਵਿੱਚ ਉਸ ਦਾ ਕੋਈ ਮਤਲਬ ਨਾ ਰਹੇ
|
ਰਿਪਰੋਟ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਦੇਸਾਂ ਨੂੰ ਦੂਜੇ ਦੇਸਾਂ ਤੋਂ ਆਉਂਦੇ ਪਰਵਾਸੀਆਂ ਦੀ ਗਿਣਤੀ ਵਧਾਉਣੀ ਹੋਵੇਗੀ ਪਰ ਇਸ ਨਾਲ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ
|
ਫੋਟੋ ਕੈਪਸ਼ਨ ਜੇ ਕਿਸੇ ਦੇਸ ਵਿੱਚ ਬੱਚੇ ਪੈਦਾ ਕਰਨ ਦੀ ਦਰ 21 ਤੋਂ ਘੱਟ ਜਾਂਦੀ ਹੈ ਤਾਂ ਉਸ ਦੇਸ ਦੀ ਆਬਾਦੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ
|
ਇੱਕ ਹੋਰ ਤਰੀਕਾ ਹੈ ਕਿ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ ਪਰ ਜ਼ਿਆਦਾਤਰ ਇਹ ਤਰੀਕਾ ਕਾਮਯਾਬ ਨਹੀਂ ਹੁੰਦਾ
|
ਰਿਪੋਰਟ ਲਿਖਣ ਵਾਲੇ ਪ੍ਰੋਫੈਸਰ ਮੂਰੇ ਕਹਿੰਦੇ ਹਨ ਮੌਜੂਦਾ ਹਾਲਾਤ ਮੁਤਾਬਿਕ ਬੱਚਿਆਂ ਦੀ ਗਿਣਤੀ ਕਾਫੀ ਘੱਟ ਹੋ ਜਾਵੇਗੀ ਅਤੇ 65 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਲੋਕ ਵਧ ਜਾਣਗੇ ਇਸ ਨਾਲ ਸਮਾਜ ਵਿੱਚ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ
|
ਬੱਚਿਆਂ ਨਾਲੋਂ ਵੱਧ ਬਜ਼ੁਰਗ ਹੋਣ ਦੇ ਸਮਾਜਿਕ ਢਾਂਚੇ ਦੇ ਮਾੜੇ ਸਮਾਜਿਕ ਤੇ ਆਰਥਿਕ ਨਤੀਜਿਆਂ ਬਾਰੇ ਵਿਚਾਰੋ ਮੇਰੇ ਮੰਨਣ ਹੈ ਕਿ ਜਪਾਨ ਇਸ ਬਾਰੇ ਜਾਗਰੂਕ ਹੈ ਉਹ ਇਹ ਜਾਣ ਚੁੱਕੇ ਹਨ ਕਿ ਘਟਦੀ ਆਬਾਦੀ ਉਨ੍ਹਾਂ ਲਈ ਇੱਕ ਵੱਡੀ ਸਮੱਸਿਆ ਹੈ
|
ਪਰ ਮੈਨੂੰ ਲਗਦਾ ਹੈ ਕਿ ਪੱਛਮ ਦੇਸਾਂ ਵਿੱਚ ਇਸ ਸਮੱਸਿਆ ਦਾ ਅਸਰ ਹੁੰਦੇ ਪਰਵਾਸ ਕਰਕੇ ਨਜ਼ਰ ਨਹੀਂ ਆ ਰਿਹਾ ਹੈ ਪਰ ਵਿਸ਼ਵ ਪੱਧਰ ਤੇ ਪਰਵਾਸ ਕੋਈ ਹੱਲ ਨਹੀਂ ਹੈ
|
ਭਾਵੇਂ ਸਮਾਜ ਲਈ ਚੁਣੌਤੀਪੂਰਨ ਹਾਲਾਤ ਪੈਦਾ ਹੋ ਸਕਦੇ ਹਨ ਪਰ ਵਾਤਾਵਰਨ ਨੂੰ ਇਸ ਦੇ ਇਸਦੇ ਫਾਇਦੇ ਵੀ ਹੋ ਸਕਦੇ ਹਨ
|
ਚੀਨ ਵਿਚ ਕੀ ਹਨ ਹਾਲਾਤ
|
ਫੋਟੋ ਕੈਪਸ਼ਨ ਚੀਨ ਨੇ ਵੀ ਆਪਣੀ ਇੱਕ ਬੱਚੇ ਦੀ ਨੀਤੀ ਹਾਲ ਵਿੱਚ ਹੀ ਖ਼ਤਮ ਕੀਤੀ ਹੈ
|
ਵਿਕਸਿਤ ਦੇਸਾਂ ਨੂੰ ਬੱਚਾ ਜੰਮਣ ਦੀ ਦਰ 21 ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਬਾਲਿਗ ਉਮਰ ਤੱਕ ਨਹੀਂ ਬਚ ਪਾਉਂਦੇ ਹਨ ਇਨ੍ਹਾਂ ਹਾਲਾਤ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਤੋਂ ਵੱਧ ਹੋ ਰਹੇਗੀ
|
ਚੀਨ ਵਿੱਚ ਰਿਪੋਰਟ ਅਨੁਸਾਰ 100 ਕੁੜੀਆਂ ਦੇ ਮੁਕਾਬਲੇ 117 ਮੁੰਡੇ ਪੈਦਾ ਹੋ ਰਹੇ ਹਨ ਇਹ ਅੰਕੜੇ ਭਰੂਣ ਹੱਤਿਆ ਦੇ ਮਾਮਲਿਆਂ ਵੱਲ ਵੀ ਇਸ਼ਾਰ ਕਰ ਰਹੇ ਹਨ ਇਸ ਦਾ ਮਤਲਬ ਹੈ ਕਿ ਆਬਾਦੀ ਦਾ ਸੰਤੁਲਨ ਕਾਇਮ ਰੱਖਣ ਲਈ ਹੋਰ ਬੱਚੇ ਪੈਦਾ ਕਰਨ ਦੀ ਲੋੜ ਹੈ
|
ਇਹ ਵੀਡੀਓ ਵੀ ਜ਼ਰੂਰ ਦੇਖੋ
|
(ਬੀਬੀਸੀ ਪੰਜਾਬੀ ਨਾਲ facebook instagram twitterਅਤੇ youtube ਤੇ ਜੁੜੋ)
|
ਸਬੰਧਿਤ ਵਿਸ਼ੇ
|
ਇਸ ਖ਼ਬਰ ਨੂੰ ਸਾਂਝਾ ਕਰੋੋ ਸਾਂਝਾ ਕਰਨ ਬਾਰੇ
|
ਸਿਖਰ ਤੇ ਵਾਪਸ ਜਾਣ ਲਈ
|
2019 ਚੋਣਾਂ ਨੂੰ ਚੁਣੌਤੀ ਕਿਉਂ ਮੰਨ ਰਹੇ ਹਨ ਫੇਸਬੁੱਕ ਟਵਿੱਟਰ ਤੇ ਗੂਗਲ
|
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਭ ਅਧਿਕਾਰ ਸੁਖਬੀਰ ਨੂੰ
|
#beyondfakenews ਫੇਕ ਨਿਊਜ਼ ਨੂੰ ਲੈ ਕੇ ਕੋਈ ਜਵਾਬਦੇਹ ਨਹੀਂ ਹੈ
|
ਬੀਬੀਸੀ ਕਰੇਗਾ 2019 ਦੀਆਂ ਚੋਣਾਂ ਦਾ ਰਿਐਲਿਟੀ ਚੈੱਕ
|
ਜੰਗਲ ਦੀ ਅੱਗ ਚ ਘਿਰੇ ਬੇਜ਼ੁਬਾਨ ਜਾਨਵਰ
|
ਰਾਮ ਰਹੀਮ ਨੂੰ ਮੈਂ ਕਦੇ ਨਹੀਂ ਮਿਲਿਆ
|
ਬੀਬੀਸੀ ਰਿਸਰਚ ਰਾਸ਼ਟਰਵਾਦ ਦੇ ਨਾਂ ਤੇ ਫੈਲਾਈ ਜਾ ਰਹੀ ਹੈ ਫੇਕ ਨਿਊਜ਼
|
bbc ਤੇ ਪੜਚੋਲ ਕਰੋ
|
ਵਰਤੋਂ ਦੇ ਨਿਯਮ
|
ਨਿੱਜਤਾ ਨੀਤੀ
|
ਪੇਰੈਂਟਲ ਮਾਰਗ ਦਰਸ਼ਨ
|
bbc ਨਾਲ ਸੰਪਰਕ ਕਰੋ
|
copyright © 2018 bbc bbc ਬਾਹਰੀ ਸਾਈਟਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਬਾਹਰੀ ਲਿੰਕਿੰਗ/ਲਿੰਕ ਨੀਤੀ ਬਾਰੇ ਸਾਡਾ ਦ੍ਰਿਸ਼ਟੀਕੋਣੀ
|
#familiesbelongtogether ਗੈਰਮੁਲਕਾਂ ਦੇ ਬੱਚਿਆਂ ਲਈ ਸੜਕਾਂ ਤੇ ਉੱਤਰੇ ਅਮਰੀਕੀ bbc news ਖ਼ਬਰਾਂ
|
ਸਮੱਗਰੀ ਤੇ ਜਾਓ
|
ਪਹੁੰਚਯੋਗਤਾ ਮਦਦ
|
#familiesbelongtogether ਗੈਰਮੁਲਕਾਂ ਦੇ ਬੱਚਿਆਂ ਲਈ ਸੜਕਾਂ ਤੇ ਉੱਤਰੇ ਅਮਰੀਕੀ
|
ਇਸ ਨਾਲ ਸਾਂਝਾ ਕਰੋ facebook
|
ਇਸ ਨਾਲ ਸਾਂਝਾ ਕਰੋ messenger
|
ਇਸ ਨਾਲ ਸਾਂਝਾ ਕਰੋ twitter
|
ਇਸ ਨਾਲ ਸਾਂਝਾ ਕਰੋ ਈਮੇਲ
|
ਇਸ ਨਾਲ ਸਾਂਝਾ ਕਰੋ whatsapp
|
ਇਸ ਨਾਲ ਸਾਂਝਾ ਕਰੋ
|
ਇਸ ਨਾਲ ਸਾਂਝਾ ਕਰੋ google+
|
ਲਿੰਕ ਨੂੰ ਕਾਪੀ ਕਰੋ
|
ਸਾਂਝਾ ਕਰਨ ਬਾਰੇ ਹੋਰ ਪੜ੍ਹੋ
|
ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ
|
ਫੋਟੋ ਕੈਪਸ਼ਨ ਲੋਕਾਂ ਨੇ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਸੜਕਾਂ ਉੱਤੇ ਉਤਰ ਕੇ ਵਿਰੋਧ ਕੀਤਾ
|
ਅਮਰੀਕਾ ਵਿੱਚ ਹਜ਼ਾਰਾਂ ਲੋਕਾਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਸੜਕਾਂ ਉੱਤੇ ਉਤਰ ਕੇ ਵਿਰੋਧ ਕੀਤਾ ਅਮਰੀਕੀ ਲੋਕ ਦੂਜੇ ਮੁਲਕਾਂ ਤੋਂ ਆਏ ਗੈਰ ਕਾਨੂੰਨੀ ਪਰਵਾਸੀਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨ ਦਾ ਵਿਰੋਧ ਕਰ ਰਹੇ ਹਨ ਇਸ ਮਸਲੇ ਉੱਤੇ ਪੂਰਾ ਅਮਰੀਕਾ ਵੰਡਿਆ ਗਿਆ ਹੈ
|
ਅਮਰੀਕੀ ਸਰਹੱਦ ਉੱਤੇ ਮਾਪਿਆਂ ਤੋਂ ਵਿਛੋੜੇ ਗਏ ਬੱਚਿਆਂ ਨੂੰ ਉਨ੍ਹਾਂ ਦੇ ਮਾਂਬਾਪ ਨਾਲ ਰੱਖਣ ਦੀ ਮੰਗ ਨੂੰ ਲੈ ਕੇ 630 ਥਾਵਾਂ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ
|
ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਵਿਦੇਸ਼ ਤੋਂ ਵਧੇ ਜਨਤਕ ਦਬਾਅ ਕਾਰਨ ਟਰੰਪ ਨੀਤੀ ਨੂੰ ਲੈ ਕੇ ਕੁਝ ਨਰਮ ਪਏ ਸਨ ਅਤੇ ਉਨ੍ਹਾਂ ਨੀਤੀ ਵਿਚ ਬਦਲਾਅ ਦਾ ਐਲਾਨ ਕੀਤਾ ਸੀ ਪਰ ਇਸ ਦੇ ਬਾਵਜੂਦ 2000 ਬੱਚੇ ਆਪਣੇ ਮਾਤਾਪਿਤਾ ਤੋਂ ਵੱਖ ਰਹਿ ਰਹੇ ਹਨ
|
ਇਹ ਵੀ ਪੜ੍ਹੋ
|
ਚਿੱਟੇ ਤੋਂ ਬਾਅਦ ਪੰਜਾਬ ਵਿੱਚ ਕੱਟ ਦਾ ਕਹਿਰ
|
ਇੱਕ ਸੈਕਸ ਵਰਕਰ ਦੇ ਪਿਆਰ ਅਤੇ ਆਜ਼ਾਦੀ ਦੀ ਕਹਾਣੀ
|
ਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ਦੇ ਕਾਰਨ ਰਾਸ਼ਟਰਪਤੀ ਟਰੰਪ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਦਬਾਅ ਦੇ ਕਾਰਨ ਝੁਕਣਾ ਪਿਆ ਸੀ
|
ਮੈਕਸੀਕੋ ਰਾਹੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਖਿਲਾਫ਼ ਟਰੰਪ ਨੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਖਤਿਆਰ ਕੀਤੀ ਸੀ ਇਸ ਤਹਿਤ ਉਨ੍ਹਾਂ ਉੱਤੇ ਫੌਜਦਾਰੀ ਕੇਸ ਚੱਲ ਸ਼ੁਰੂ ਕੀਤੇ ਗਏ ਹਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕੀਤਾ ਗਿਆ ਸੀ
|
ਫੋਟੋ ਕੈਪਸ਼ਨ ਲੋਕ ਕਹਿੰਦੇ ਹਨ ਕਿ ਟਰੰਪ ਦੇ ਆਦੇਸ਼ ਦਾ ਉਨ੍ਹਾਂ ਪਰਿਵਾਰਾਂ ਨੂੰ ਲਾਭ ਮਿਲਿਆ
|
ਵਿਵਾਦ ਤੋਂ ਬਾਅਦ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਰਾਹੀ ਇਸ ਨੀਤੀ ਉੱਤੇ ਰੋਕ ਲਾ ਦਿੱਤੀ ਸੀ
|
ਪਰਵਾਸੀ ਹਿਰਾਸਤੀ ਕੇਂਦਰ ਵਿੱਚ ਪਰਿਵਾਰਾਂ ਨੂੰ ਇਕੱਠੇ ਰੱਖਣ ਦੇ ਹੁਕਮ ਦੇ ਬਾਵਜੂਦ ਲੋਕ ਕਹਿੰਦੇ ਹਨ ਕਿ ਟਰੰਪ ਦੇ ਆਦੇਸ਼ ਦਾ ਉਨ੍ਹਾਂ ਪਰਿਵਾਰਾਂ ਜਿੰਨ੍ਹਾਂ ਨੂੰ ਵੱਖ ਕੀਤਾ ਗਿਆ ਹੈ ਤੇ ਕੋਈ ਅਸਰ ਨਹੀਂ ਪਿਆ ਹੈ
|
ਮਈ 5 ਤੋਂ 9 ਜੂਨ ਤੱਕ 2342 ਬੱਚੇ ਆਪਣੇ ਮਾਪਿਆਂ ਤੋਂ ਵੱਖ ਕੀਤੇ ਗਏ ਸਨ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੈਲੀਫੋਰਨੀਆ ਦੇ ਇੱਕ ਜੱਜ ਨੇ ਹੁਕਮ ਦਿੱਤਾ ਸੀ ਕਿ ਸਾਰੇ ਪਰਿਵਾਰ 30 ਦਿਨਾਂ ਵਿੱਚ ਇਕੱਠੇ ਕੀਤੇ ਜਾਣ
|
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ਤੇ ਸਪੋਰਟ ਨਹੀਂ ਕਰਦਾ
|
ਅਮਰੀਕਾ ਦੀ ਹਿਰਾਸਤ ਚ ਰੋਂਦੇ ਹੋਏ ਪਰਵਾਸੀ ਬੱਚਿਆਂ ਦਾ ਆਡੀਓ ਆਇਆ ਸਾਹਮਣੇ
|
ਲਾਸ ਏਂਜਲਸ ਵਿਚ ਬੀਬੀਸੀ ਦੇ ਪੱਤਰਕਾਰ ਡੇਵਿਡ ਵਿਲਿਸ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਵਿਚ ਸਭ ਤੋਂ ਵੱਡਾ ਮੁਜ਼ਾਹਰਾ ਹੈ ਟਰੰਪ ਨੀਤੀ ਬਾਰੇ ਅਮਰੀਕੀ ਵਿੱਚ ਕਾਫੀ ਮਤਭੇਦ ਹਨ ਮੁੱਖ ਮੁਜ਼ਾਹਰੇ ਵਾਸ਼ਿੰਗਟਨ ਡੀਸੀ ਨਿਊਯਾਰਕ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਹੋਏ ਹਨ
|
ਵਿਵਾਦਪੂਰਨ ਕਾਨੂੰਨ ਅਨੁਸਾਰ ਅਮਰੀਕਾ ਦੀ ਸਰਹੱਦ ਵਿਚ ਗ਼ੈਰਕਾਨੂੰਨੀ ਤੌਰ ਤੇ ਦਾਖਲ ਹੋਣ ਵਾਲਿਆਂ ਉੱਤੇ ਅਪਰਾਧਿਕ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ
|
ਅਜਿਹੇ ਪਰਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਉਨ੍ਹਾਂ ਨੂੰ ਵੱਖਰਾ ਰੱਖਿਆ ਜਾਂਦਾ ਹੈ
|
ਇਨ੍ਹਾਂ ਬੱਚਿਆਂ ਦੀ ਦੇਖਭਾਲ ਅਮਰੀਕਾ ਦਾ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਕਰਦਾ ਹੈ ਪਹਿਲਾਂ ਕਾਗਜ਼ਾਂ ਤੋਂ ਪਹਿਲੀ ਵਾਰ ਅਮਰੀਕਾ ਵਿਚ ਦਾਖਲ ਹੋਣ ਵਾਲੇ ਪਰਵਾਸੀ ਉਨ੍ਹਾਂ ਨੂੰ ਅਦਾਲਤ ਵਿਚ ਬੁਲਾਇਆ ਗਿਆ ਸੀ
|
ਕਿਸ ਹਾਲ ਚ ਹਨ ਅਮਰੀਕਾ ਚ ਕੈਦ 52 ਭਾਰਤੀ
|
ਅਮਰੀਕਾ ਨੇ ਛੇ ਹਫ਼ਤਿਆਂ ਚ 2000 ਬੱਚੇ ਪਰਿਵਾਰਾਂ ਤੋਂ ਵੱਖ ਕੀਤੇ
|
Subsets and Splits
No community queries yet
The top public SQL queries from the community will appear here once available.