text
stringlengths 1
2.07k
|
---|
ਇਕਸੁਤੇਹੋਇਓਅਨੰਤਾਨਾਨਕਏਕਸੁਮਾਹਿਸਮਾਏਜੀਉ॥੯॥੨॥੩੬॥
|
ਪ੍ਰਸ਼ਨ) ਉਹ ਕੌਣ ਹੈ (ਜੋ ਮਾਇਕ ਬੰਧਨਾਂ ਤੋਂ) ਮੁਕਤ ਹੈ ਉਹ ਕੌਣ ਹੈ (ਜੋ ਪ੍ਰਭੂ ਨਾਲ) ਜੁੜਿਆ ਹੋਇਆ ਹੈ
|
ਉਹ ਕੌਣ ਹੇ (ਜੋ) ਗਿਆਨਵਾਨ ਹੈ ਉਹ ਕੌਣ ਹੈ (ਜੋ) ਵਖਿਆਨਕਾਰ ਹੈ
|
ਉਹ ਕੌਣ ਹੈ (ਜੋ) ਗ੍ਰਿਹਸਤੀ ਹੈ (ਅਤੇ) ਉਦਾਸੀ ਕੌਣ ਹੈ ਉਹ ਕੌਣ ਹੈ (ਜੋ ਪ੍ਰਭੂ ਦੀ) ਕੀਮਤ ਪਾਉਣ ਵਾਲਾ ਹੈ ਜੀ੧
|
(ਜੀਵ) ਕਿਸ ਤਰ੍ਹਾਂ (ਸੰਸਾਰੀ ਬੰਧਨਾਂ ਵਿਚ) ਬੱਧਾ ਜਾਂਦਾ ਹੈ (ਜੀਵ) ਕਿਸ ਤਰ੍ਹਾਂ (ਬੰਧਨਾਂ ਤੋਂ) ਛੁਟਕਾਰਾ ਪਾਉਂਦਾ ਹੈ
|
ਜੀਵ ਦਾ) ਕਿਸ ਤਰ੍ਹਾਂ ਜੰਮਣ ਮਰਣ ਦਾ (ਜਾਲ) ਤੁਟਦਾ ਹੈ ਕੌਣ ਹੈ (ਜੋ) ਕਰਮ (ਕਰਨ ਵਾਲਾ) ਹੈ
|
ਕੌਣ ਹੈ (ਜੋ) ਕਰਮਾਂ ਤੋਂ ਨਿਰਲੇਪ ਹੈ ਉਹ ਕੌਣ ਹੈ (ਜੋ ਇਸ ਬਾਰੇ ਕੁਝ) ਕਹਿੰਦਾ ਹੈ ਅਤੇ ਉਹ ਕੌਣ ਹੈ (ਜੋ ਕਰਮ) ਕਰਾਉਣ ਵਾਲਾ ਹੈ ਜੀ੨
|
ਜੀਵ) ਕਿਸ ਤਰ੍ਹਾਂ (ਪ੍ਰਭੂ ਨੂੰ) ਮਿਲਦਾ ਹੈ (ਜੀਵ) ਕਿਸ ਤਰ੍ਹਾਂ (ਪ੍ਰਭੂ ਨਾਲੋਂ) ਵਿਛੜਦਾ ਹੈ ਇਹ ਜੁਗਤੀ ਕੌਣ ਪ੍ਰਗਟ ਕਰਕੇ (ਦਸ ਸਕਦਾ ਹੈ) ਜੀ੩
|
ਉਹ (ਉਪਦੇਸ਼ ਰੂਪੀ) ਅਖਰ ਕਿਹੜਾ ਹੈ ਜਿਸ ਦੇ (ਅਭਿਆਸ) ਨਾਲ ਚੰਚਲ (ਮਨ) ਟਿਕਦਾ ਹੈ
|
ਉਹ ਉਪਦੇਸ਼ ਕਿਹੜਾ ਹੈ ਜਿਸ ਨੂੰ (ਕਮਾਉਣ ਕਰਕੇ ਜੀਵ) ਦੁਖ (ਅਤੇ) ਸੁਖ ਨੂੰ ਇਕੋ ਜਿਹਾ (ਸਮਝ ਕੇ) ਸਹਾਰਦਾ ਹੈ
|
ਉਹ ਚਾਲ ਕਿਹਤੀ ਹੈ ਜਿਸ ਨਾਲ (ਜੀਵ) ਪਾਰਬ੍ਰਹਮ ਨੂੰ ਧਿਆਉਂਦਾ ਹੈ (ਅਤੇ) ਕਿਸ ਤਰੀਕੇ ਨਾਲ ਕੀਰਤਨ ਨੂੰ ਗਾਉਂਦਾ ਹੈ ਜੀ੪
|
(ਉਤਰ) ਗੁਰਮਖਿ (ਮਾਇਕ ਬੰਧਨਾਂ ਤੋਂ) ਮੁਕਤ ਹੈ ਗੁਰਮੁਖਿ (ਪ੍ਰਭੂ ਨਾਲ) ਜੁੜਿਆ ਹੋਇਆ ਹੈ
|
ਗੁਰਮੁਖਿ ਗ੍ਰਿਹਸਤੀ ਅਤੇ ਉਦਾਸੀ ਧੰਨਤਾ ਯੋਗ ਹੈ ਗੁਰਮੁਖਿ (ਪ੍ਰਭੂ ਦੀ) ਕੀਮਤ ਪਾਉਣ ਵਾਲਾ ਹੈ ਜੀ (ਭਾਵ ਰਬੀ ਕਦਰਾਂ ਕੀਮਤਾਂ ਦਾ ਜਾਣੀ ਜਾਣ ਹੈ)੫
|
(ਜੀਵ) ਹਉਮੈ ਕਰਕੇ ਹੀ (ਮਾਇਕ ਬੰਧਨਾਂ ਵਿਚ) ਬੱਧਾ ਜਾਂਦਾ ਹੈ (ਅਤੇ) ਗੁਰਮੁਖ (ਹੋ ਕੇ) ਛੁਟਕਾਰਾ ਪਾਉਂਦਾ ਹੈ
|
ਗੁਰਮੁਖ ਦਾ ਜਨਮ ਮਰਣ (ਵਾਲਾ ਜਾਲ) ਟੁੱਟ ਜਾਂਦਾ ਹੈ
|
ਗੁਰਮੁਖ ਹੀ ਕਰਮ ਕਰਨ ਵਾਲਾ ਹੈ (ਅਤੇ) ਗੁਰਮੁਖਿ ਹੀ ਕਰਮਾਂ ਤੋਂ ਨਿਰਲੇਪ ਹੈ (ਕਿਉਂਕਿ) ਗੁਰਮੁਖਿ (ਜੋ ਵੀ) ਕਰੇ ਉਹ ਸਹਜ ਸੁਭਾਵਕ ਹੀ (ਕਰਦਾ ਹੈ) ਜੀ੬
|
ਗੁਰਮੁਖ (ਪ੍ਰਭੂ ਦੀ) ਹਜ਼ੂਰੀ ਵਿਚ ਰਹਿਣ ਵਾਲਾ ਹੈ (ਅਤੇ) ਮਨਮੁਖ (ਪ੍ਰਭੂ ਦੀ) ਹਜ਼ੂਰੀ ਤੋਂ ਰਹਿਣ ਵਾਲਾ ਹੈ (ਇਸ ਲਈ ਬੇਮੁਖ ਹੈ)
|
ਗੁਰਮੁਖ ਹੋ ਕੇ (ਪ੍ਰਭੂ ਨਾਲ) ਮਿਲੀਆ ਹੈ ਮਨਮੁਖ ਹੋ ਕੇ ਪ੍ਰਭੂ ਨਾਲੋਂ ਵਿਛੜ ਜਾਈਦਾ ਹੈ ਗੁਰਮੁਖ ਇਸ ਜੁਗਤੀ ਨੂੰ ਪ੍ਰਗਟ ਕਰਕੇ ਦਸਦਾ ਹੈ ਜੀ੭
|
ਜਿਸ ਨਾਲ ਚੰਚਲ ਮਨ ਟਿਕਦਾ ਹੈ ਗੁਰਮੁਖ (ਪਾਸ) ਗੁਰੂ ਦਾ ਉਪਦੇਸ਼ (ਹੁੰਦਾ ਹੈ ਜਿਸ ਨਾਲ ਉਹ) ਦੁਖ ਸੁਖ ਨੂੰ ਇਕੋ ਜਿਹਾ (ਸਮਝ ਕੇ) ਸਹਾਰਦਾ ਹੈ
|
ਗੁਰਮੁਖ (ਦੇ ਪਾਸ ਗੁਰੂ ਦੀ ਦਸੀ ਹੋਈ) ਜੀਵਨਚਾਲ ਹੈ ਜਿਸ ਨਾਲ (ਜੀਵ) ਪਾਰਬ੍ਰਹਮ (ਪਰਮੇਸ਼ਰ) ਨੂੰ ਧਿਆਉਂਦਾ ਰਹਿੰਦਾ ਹੈ ਅਤੇ ਗੁਰਮੁਖ (ਪ੍ਰਭੂ ਦੀ ਸਿਫਤਿਸਾਲਾਹ ਦਾ) ਕੀਰਤਨ ਗਾਉਂਦਾ ਰਹਿੰਦਾ ਹੈ ਜੀ੮
|
(ਜਗਤ ਦੀ) ਸਾਰੀ ਰਚਨਾ (ਪ੍ਰਭੂ ਨੇ) ਆਪ ਹੀ ਬਣਾਈ ਹੈ
|
(ਉਹ) ਆਪ ਹੀ (ਸਭ ਕੁਝ) ਕਰ ਰਿਹਾ ਹੈ (ਅਤੇ ਜੀਆਂ ਤੋਂ) ਕਰਵਾ ਰਿਹਾ ਹੈ (ਭਾਵ ਉਹ) ਸਭ ਨੂੰ ਸਥਾਪਤ ਕਰ ਰਿਹਾ ਹੈ
|
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਆਪ ਹੀ) ਏਕ ਤੋਂ ਅਨੇਕ (ਭਾਵ ਵਿਸਥਾਰ ਵਾਲਾ ਬਣਿਆ) ਹੋਇਆ ਹੈ (ਅਤੇ ਅੰਤ ਨੂੰ) ਇਕ (ਭਾਵ ਆਪਣੇ ਆਪ) ਵਿਚ ਹੀ ਸਮਾਅ ਜਾਂਦਾ ਹੈ੯੨੩੬
|
ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ
|
ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤਸਾਲਾਹ ਕਰਦਾ ਰਹਿੰਦਾ ਹੈ
|
(ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ ਮਾਇਆ ਤੋਂ ਨਿਰਲੇਪ ਕੌਣ ਹੈ ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ ॥੧॥
|
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ
|
ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ ਸੁਚੱਜੇ ਕੰਮ ਕੇਹੜੇ ਹਨ
|
ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾਰਹਿਤ ਹੈ ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ ॥੨॥
|
ਸੁਖੀ ਜੀਵਨ ਵਾਲਾ ਕੌਣ ਹੈ ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ
|
ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ ਬੇਮੁਖ ਕਿਸ ਨੂੰ ਆਖੀਦਾ ਹੈ
|
ਪ੍ਰਭੂਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ ਇਹ ਜਾਚ ਕੌਣ ਸਿਖਾਂਦਾ ਹੈ ॥੩॥
|
ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ
|
ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ
|
ਉਹ ਕੇਹੜਾ ਜੀਵਨਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤਸਾਲਾਹ ਕਰਦਾ ਰਹੇ ॥੪॥
|
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ
|
ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤਸਾਲਾਹ ਕਰਦਾ ਹੈ
|
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ ਉਹ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ॥੫॥
|
(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ ਗੁਰੂ ਦੀ ਸਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ
|
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ
|
ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ॥੬॥
|
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ
|
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਵਲ ਮੂੰਹ ਰੱਖਣ ਵਾਲਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ
|
ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ ॥੭॥
|
ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ
|
ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ
|
ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤਸਾਲਾਹ ਕਰਦਾ ਹੈ ॥੮॥
|
(ਪਰ ਗੁਰਮੁਖ ਤੇ ਮਨਮੁਖਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ
|
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ
|
ਹੇ ਨਾਨਕ ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ ॥੯॥੨॥੩੬॥
|
ਕੌਣ ਬੰਦਖਲਾਸ ਹੈ ਤੇ ਕੌਣ ਜੁੜਿਆ ਹੋਇਆ ਹੈ
|
ਕੌਣ ਘਰਬਾਰੀ ਹੈ ਅਤੇ ਕੌਣ ਤਿਆਗੀ ਸੁਆਮੀ ਦਾ ਮੁੱਲ ਕੌਣ ਪਾ ਸਕਦਾ ਹੈ
|
ਕਿਸ ਤਰ੍ਹਾਂ ਬੰਦਾ ਬਝਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਉਹ ਆਜਾਦ ਹੁੰਦਾ ਹੈ
|
ਕਿਸ ਤਰੀਕੇ ਨਾਲ ਉਹ ਆਉਣ ਤੇ ਜਾਣ ਤੋਂ ਬਚ ਸਕਦਾ ਹੈ
|
ਕੌਣ ਅਮਲਾਂ ਦੇ ਅਧੀਨ ਹੈ ਅਤੇ ਕੌਣ ਅਮਲਾਂ ਤੋਂ ਉਚੇਰਾ ਕੌਣ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਤੇ ਹੋਰਨਾਂ ਤੋਂ ਉਚਾਰਨ ਕਰਵਾਉਂਦਾ ਹੈ
|
ਕੌਣ ਅਨੰਦ ਪ੍ਰਸੰਨ ਹੈ ਅਤੇ ਕੌਣ ਕਸ਼ਟਪੀੜਤ ਹੈ
|
ਉਹ ਕੌਣ ਹੈ ਜੋ ਗੁਰਾਂ ਵੱਲ ਮੂੰਹ ਰਖਦਾ ਹੈ ਤੇ ਉਹ ਕੌਣ ਜੋ ਗੁਰਾਂ ਵੱਲ ਪਿੱਠ ਕਰਦਾ ਹੈ
|
ਕਿਸ ਜ਼ਰੀਏ ਦੁਆਰਾ ਰੱਬ ਮਿਲਦਾ ਹੈ ਕਿਸ ਤਰ੍ਹਾਂ ਬੰਦਾ ਉਸ ਨਾਲੋਂ ਵਿਛੜ ਜਾਂਦਾ ਹੈ ਇਹ ਤਰੀਕਾ ਮੈਨੂੰ ਕੌਣ ਦਰਸਾਏਗਾ
|
ਉਹ ਕਿਹੜੀ ਸਿਖਿਆ ਹੈ ਜਿਸ ਦੁਆਰਾ ਆਦਮੀ ਗਮੀ ਤੇ ਖੁਸ਼ੀ ਨੂੰ ਇਕ ਸਾਰ ਸਹਾਰਦਾ ਹੈ
|
ਉਹ ਕਿਹੜੀ ਜੀਵਨ ਮਰਿਆਦਾ ਹੈ ਜਿਸ ਦੁਆਰਾ ਪ੍ਰਾਣੀ ਸ਼੍ਹੋਮਣੀ ਸਾਹਿਬ ਦਾ ਸਿਮਰਨ ਕਰੇ ਕਿਸ ਤਰੀਕੇ ਰਾਹੀਂ ਉਹ ਰੱਬ ਦਾ ਜੱਸ ਅਲਾਪ ਸਕਦਾ ਹੈ
|
ਗੁਰਾਂ ਦਾ ਪਰਵਰਦਾ ਬੰਦਖਲਾਸ ਹੈ ਅਤੇ ਗੁਰਾਂ ਦਾ ਪਰਵਰਦਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ
|
ਗੁਰੂਅਨੁਸਰੀ ਸਿੱਖ ਵਾਹਿਗੁਰੂ ਨੂੰ ਜਾਨਣ ਵਾਲਾ ਹੈ ਅਤੇ ਗੁਰੂਅਨੁਸਾਰੀ ਸਿੱਖ ਹੀ ਪ੍ਰਚਾਰਕ ਹੈ
|
ਬਰਕਤ ਦਾ ਪਾਤ੍ਰ ਹੈ ਗੁਰਾਂ ਦਾ ਸ਼ਰਧਾਲੂ ਭਾਵੇਂ ਉਹ ਘਰਬਾਰੀ ਹੈ ਜਾਂ ਤਿਆਗੀ ਗੁਰਾਂ ਦਾ ਸ਼ਰਧਾਲੂ ਪ੍ਰਭੂ ਦੀ ਕਦਰ ਨੂੰ ਪਛਾਣਦਾ ਹੈ
|
ਹੰਕਾਰ ਰਾਹੀਂ ਇਨਸਾਨ ਬੰਝਾ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਉਹ ਆਜਾਦ ਹੋ ਜਾਂਦਾ ਹੈ
|
ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ
|
ਗੁਰੂਸਮਰਪਣ ਭਲੇ ਕੰਮ ਕਰਦਾ ਹੈ ਗੁਰੂਸਮਰਪਣ ਅਮਲਾਂ ਤੋਂ ਉਚੇਰਾ ਹੁੰਦਾ ਹੈ ਅਤੇ ਜੋ ਕੁਛ ਭੀ ਗੁਰੂ ਸਮਰਪਣ ਕਰਦਾ ਹੈ ਉਸ ਨੂੰ ਉਹ ਸ਼੍ਰੇਸ਼ਟ ਸ਼ਰਧਾ ਵਿੱਚ ਕਰਦਾ ਹੈ
|
ਗੁਰੂ ਸਮਰਪਣ ਸਾਹਿਬ ਨੂੰ ਮਿਲ ਪੈਦਾ ਹੈ ਅਤੇ ਅਧਰਮੀ ਉਸ ਨਾਲੋਂ ਵਿਛੁੜ ਜਾਂਦਾ ਹੈ ਗੁਰਾਂ ਦੇ ਰਾਹੀਂ ਰਸਤੇ ਦਾ ਪਤਾ ਲੱਗਦਾ ਹੈ
|
ਗੁਰਾਂ ਦਾ ਉਪਦੇਸ਼ ਰੱਬੀ ਕਲਾਮ ਹੈ ਜਿਸ ਦੁਆਰਾ ਭਟਕਦਾ ਹੋਇਆ ਮਨੂਆ ਵੱਸ ਵਿੱਚ ਆ ਜਾਂਦਾ ਹੈ
|
ਮੁੱਖੀ ਗੁਰਾਂ ਦੀ ਸਿਖਮਤ ਦੁਆਰਾ ਦਰਦ ਅਤੇ ਖੁਸ਼ੀ ਇਕ ਸਮਾਨ ਸਹਾਰੀ ਜਾਂਦੀ ਹੈ
|
ਗੁਰਾਂ ਦਾ ਉਪਦੇਸ਼ ਹੀ ਇਕ ਮਾਰਗ ਹੈ ਜਿਸ ਦੁਆਰਾ ਸ਼ਰੋਮਣੀ ਸਾਹਿਬ ਸਿਮਰਿਆ ਜਾਂਦਾ ਹੈ ਪਵਿੱਤ੍ਰ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ
|
ਸਮੂਹ ਘਾੜਤ ਪ੍ਰਭੂ ਨੇ ਅਪ ਹੀ ਘੜੀ ਹੈ
|
ਹਰ ਸ਼ੈ ਉਹ ਖੁਦ ਕਰਦਾ ਕਰਾਉਂਦਾ ਅਤੇ ਸਥਾਪਨ ਕਰਦਾ ਹੈ
|
ਇਕ ਤੇ ਸਾਹਿਬ ਅਣਗਿਣਤ ਹੋਇਆ ਹੈ ਅਤੇ ਅਣਗਿਣਤ ਹੇ ਨਾਨਕ ਆਖਰਕਾਰ ਇਕ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ
|
ਧਾਰਿਅਨੁਗ੍ਰਹੁਪਾਰਬ੍ਰਹਮਸੁਆਮੀਵਸਦੀਕੀਨੀਆਪਿ॥੧॥ਰਹਾਉ॥
|
ਹਾਥਦੇਇਰਾਖੇਜਨਅਪਨੇਹਰਿਹੋਏਮਾਈਬਾਪ॥੧॥
|
ਨਾਨਕਸਰਨਿਪਰੇਦੁਖਭੰਜਨਜਾਕਾਬਡਪਰਤਾਪ॥੨॥੯॥੧੪॥
|
ਹੇ ਭਾਈ ) ਪਰਮੇਸ਼ਰ ਦਾ ਨਾਮ ਸਦਾ ਹੀ ਜਪਿਆ
|
ਪਾਰਬ੍ਰਹਮ ਸੁਆਮੀ ਨੇ ਆਪ ਹੀ ਕਿਰਪਾ ਕਰਕੇ (ਅੰਮ੍ਰਿਤਸਰ ਦੀ ਨਗਰੀ) ਵਸਦੀ ਕਰ ਦਿੱਤੀ੧ਰਹਾਉ
|
ਜਿਸ (ਪਰਮਾਤਮਾ) ਦੇ (ਅਸੀਂ ਸਾਜੇ ਹੋਏ) ਸਾਂ ਫਿਰ ਉਸ ਨੇ ਸੰਭਾਲ ਕੀਤੀ (ਸਾਰੇ) ਸੋਗ ਸੰਤਾਪ ਨਾਸ਼ ਹੋ ਗਏ
|
(ਪ੍ਰਭੂ ਨੇ) ਆਪਣਾ ਹੱਥ ਦੇ ਕੇ ਆਪਣੇ ਜਨ ਆਪ ਹੀ ਰਖ (ਬਚਾਅ) ਲਏ ਹਰੀ (ਆਪ ਹੀ) ਮਾਂ ਪਿਓ ਬਣੇ (ਤੇ ਰਖਿਆ ਕੀਤੀ)੧
|
ਹਰੀ ਮਾਲਕ ਨੇ ਦਇਆ ਕੀਤੀ (ਜਿਸ ਦੀ ਬਰਕਤ ਨਾਲ) ਜੀਵ ਜੰਤੂ (ਸਾਰੇ) ਮਿਹਰਬਾਨ ਹੋਏ
|
ਨਾਨਕ (ਗੁਰੂ ਜੀ ਆਖਦੇ ਹਨ ਕਿ ਅਸੀਂ ਉਸ ਪ੍ਰਭੂ ਦੀ) ਸ਼ਰਨ ਪੈ ਗਏ ਜੋ ਦੁਖਾਂ ਨੂੰ ਨਾਸ਼ ਕਰਨ ਵਾਲਾ ਹੈ ਜਿਸ ਦਾ ਵੱਡਾ (ਤੇਜ) ਪਰਤਾਪ ਹੈ੨੯੧੪
|
ਹੇ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ
|
(ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ ॥੧॥ ਰਹਾਉ ॥
|
ਹੇ ਭਾਈ ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ ਉਹਨਾਂ ਦੇ ਸਾਰੇ) ਚਿੰਤਾਫ਼ਿਕਰ ਦੁੱਖਕਲੇਸ਼ ਨਾਸ ਹੋ ਜਾਂਦੇ ਹਨ
|
ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾਫ਼ਿਕਰਾਂ ਤੋਂ ਦੁੱਖਾਂਕਲੇਸ਼ਾਂ ਤੋਂ) ਆਪ ਬਚਾਂਦਾ ਹੈ ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ ॥੧॥
|
ਹੇ ਭਾਈ ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ
|
ਹੇ ਨਾਨਕ (ਆਖ) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇ ਜਿਸ ਦਾ ਤੇਜਪ੍ਰਤਾਪ ਬਹੁਤ ਹੈ ॥੨॥੯॥੧੪॥
|
ਤੂੰ ਸਦੀਵ ਅਤੇ ਹਰ ਵੇਲੇ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ
|
ਆਪਣੀ ਮਿਹਰ ਕਰ ਕੇ ਸ਼੍ਰੋਮਣੀ ਸਾਹਿਬ ਮਾਲਕ ਨੇ ਖੁਦ ਨਗਰੀ ਨੂੰ ਨਵਨੂੰ ਸਿਰਿਓ ਆਬਾਦ ਕਰ ਦਿੱਤਾ ਹੈ ਠਹਿਰਾਉ
|
ਜੀਹਦਾ ਮੈਂ ਹਾਂ ਉਸ ਨੇ ਮੁੜ ਮੇਰੀ ਸੰਭਾਲ ਕੀਤੀ ਹੈ ਅਤੇ ਮੈਂ ਗਮਾਂ ਅਤੇ ਦੁੱਖ ਤੋਂ ਖਲਾਸੀ ਪਾ ਗਿਆ ਹਾਂ
|
ਆਪਣਾ ਹੱਥ ਦੇ ਕੇ ਸਾਹਿਬ ਨੇ ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ ਅਤੇ ਖੁਦ ਹੀ ਮੇਰਾ ਮਾਤਾ ਪਿਤਾ ਹੋ ਗਿਆ ਹੈ
|
ਵਾਹਿਗੁਰੂ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਮਨੁੱਖ ਤੇ ਹੋਰ ਜੀਵ ਮੇਰੇ ਉਤੇ ਦਇਆਲੂ ਹੋ ਗਏ ਹਨ
|
ਨਾਨਕ ਨੇ ਦੁੱਖ ਦੂਰ ਕਰਨ ਵਾਲੇ ਦੀ ਟੇਕ ਲਈ ਹੈ ਵਿਸ਼ਾਲ ਹੈ ਜਿਸ ਦਾ ਤੱਪ ਤੇਜ
|
ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥
|
ਕਾਲੁਅਹੇਰੀਫਿਰੈਬਧਿਕਜਿਉਕਹਹੁਕਵਨਬਿਧਿਕੀਜੈ॥੧॥
|
ਮਾਤਪਿਤਾਭਾਈਸੁਤਬਨਿਤਾਕਹਹੁਕੋਊਹੈਕਾਕਾ॥੧॥ਰਹਾਉ॥
|
ਲਾਲਚਕਰੈਜੀਵਨਪਦਕਾਰਨਲੋਚਨਕਛੂਨਸੂਝੈ॥੨॥
|
Subsets and Splits
No community queries yet
The top public SQL queries from the community will appear here once available.