text
stringlengths
1
2.07k
ਬਸ ਤੁਹਾਨੂੰ ਆਪਣੇ ਸੁਆਲ ਦਾ ਜੁਆਬ ਤੁਹਾਡੇ ਆਪਣੇ ਮੂੰਹੋਂ ਮਿਲ ਗਿਐ
ਚੰਦਨ ਸਾਹਿਬ ਸੋਚਣ ਲੱਗ ਪਏ ਇਹ ਮੈਂ ਕੀ ਕਹਿ ਬੈਠਾ
ਬੇਸਬਰਾ ਹੋ ਕੇ ਸਾਡਾ ਗਜ਼ਲਗੋ ਇੰਡੀਆ ਚਲਾ ਗਿਆਬਦਕਿਸਮਤੀ ਨਾਲ ਉਸਦੀ ਪ੍ਰਸੰਸਕਾ ਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਸਨ ਤੇ ਉਸ ਨੂੰ ਘਰੋਂ ਇਕੱਲੀ ਬਾਹਰ ਨਿਕਲਣ ਦੀ ਇਜ਼ਾਜਤ ਨਹੀਂ ਸੀਪਰ ਉਹ ਈਮੇਲ ਬਕਾਇਦਾ ਕਰਦੀ ਰਹੀ ਗਜ਼ਲਗੋ ਵਿਚਾਰਾ ਮੱਛੀ ਵਾਂਗ ਤੜਫਿਆਂ ਪਿਆ ਸੀ ਕਹੇ ਈਮੇਲਾਂ ਤਾਂ ਇੰਗਲੈਂਡ ਵਿਚ ਵੀ ਪੜ੍ਹ ਸਕਦਾ ਸੀਦੋ ਹਫਤੇ ਵਾਪਸ ਜਾਣ ਵਿਚ ਰਹਿ ਗਏ
ਗਜ਼ਲਗੋ ਦੀ ਰਿਸ਼ਤੇਦਾਰੀ ਵਿਚ ਇਕ ਐਤਵਾਰ ਨੂੰ ਅਖੰਠ ਪਾਠ ਸੀਮੈਂ ਵੀ ਉਦੋਂ ਇੰਡੀਆ ਗਿਆ ਹੋਇਆ ਸੀ ਮੈਨੂੰ ਫੋਨ ਕਰਕੇ ਉਹ ਕਹਿਣ ਲੱਗਾ ਅੰਬਰਸਰ ਖੰਡ ਪਾਠ ਤੇ ਜਾਣੈ ਆਜਾ ਕੱਠੇ ਚੱਲਦੇ ਹਾਂ
ਮੈਂ ਸੋਚਿਆ ਚਲੋ ਬਹਾਨੇ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ ਮੈਂ ਉਸ ਨਾਲ ਚਲਾ ਗਿਆਅਸੀਂ ਅਜੇ ਸ਼ਹੀਦ ਬਾਬਾ ਦੀਪ ਸਿੰਘ ਦੀ ਸਮਾਧ ਲੰਘੇ ਹੀ ਸੀ ਕਿ ਗਜ਼ਲਗੋ ਨੂੰ ਉਸਦੀ ਉਸ ਪ੍ਰਸੰਸਕਾ ਦਾ ਫੋਨ ਆ ਗਿਆ ਕਿ ਉਹ ਅੰਬਾਲੇ ਕਿਸੇ ਸਹੇਲੀ ਦੇ ਵਿਆਹ ਆਪਣੀ ਭੈਣ ਨਾਲ ਆਈ ਹੋਈ ਸੀ ਤੇ ਮਿਲਣ ਲਈ ਇਹ ਢੁਕਵਾਂ ਮੌਕਾ ਸੀਸਾਡਾ ਗਜ਼ਲਗੋ ਬੈਠਾ ਬੈਠਾ ਆਪਣੀ ਸੀਟ ਤੋਂ ਗਿੱਠ ਉੱਚਾ ਬੁੜਕਿਆ ਥੋਡੀ ਭੈਣ ਨੂੰ ਤੂੰ ਫੋਨ ਰੱਖ ਮੈਂ ਹੁਣੇ ਅੰਬਾਲੇ ਅੱਡੇ ਚ ਆ ਕੇ ਤੈਨੂੰ ਫੋਨ ਕਰਦਾਂਪਹਿਲੀ ਘੰਟੀ ਤੇ ਚੱਕ ਲੀ ਤੇਰਾ ਆਹੀ ਨੰਬਰ ਆ ਨਾ
ਹਾਂਜੀ ਫੋਨ ਕੱਟ ਦਿੱਤਾ ਗਿਆ
ਸਾਡੇ ਡਰਾਇਵਰ ਤਾਰੀ ਨੇ ਗੱਡੀ ਦਾ ਰੁਖ ਅੰਬਲੇ ਵੱਲ ਨੂੰ ਕਰ ਦਿੱਤਾ
ਗੱਡੀ ਸਾਇਡ ਤੇ ਲਾਓ ਪੁਲਿਸ ਕੰਸਟੇਬਲ ਨੇ ਹੱਥ ਦੇ ਕੇ ਰੁੱਕੀ ਸਾਡੀ ਗੱਡੀ ਕੋਲ ਆ ਕੇ ਕਿਹਾ
ਸਿੱਧੂ ਕੱਢ ਆਵਦੇ ਐਸ ਐਸ ਪੀ ਜਿਹੇ ਦਾ ਕਾਰਡ
ਐਨੇ ਨੂੰ ਏ ਐਸ ਆਈ ਨੇ ਆ ਕੇ ਸਾਡੇ ਕੋਲੋਂ ਪੁੱਛਿਆ ਹਾਂ ਬਈ ਕਿਥੋਂ ਆਏਂ ਹੋ
ਲੁਧਿਆਣਿਉਂ ਤਾਰੀ ਨੇ ਜੁਆਬ ਦਿੱਤਾ
ਆ ਐਸ ਐਸ ਪੀ ਸਿੰਘ ਦਾ ਬੰਦਾ ਬੈਠਾ ਪਿਛੇ ਆ ਦੇਖੋ ਕਾਰਡ ਉਦੇ ਸੈਨ ਕੀਤੇ ਹੋਏ ਆ ਸਾਡੇ ਗਜ਼ਲਗੋ ਤੋਂ ਰਹਿ ਨਾ ਹੋਇਆ ਤੇ ਏ ਐਸ ਆਈ ਥੋੜ੍ਹਾ ਖਿਝ ਕੇ ਬੋਲਿਆ ਮੈਂ ਤੈਨੂੰ ਪੁੱਛਿਆ ਮੈਂ ਡਰਾਇਵਰ ਨਾਲ ਗੱਲ ਕਰਦਾਂਪਲਿਊਸ਼ਨ
ਆ ਹਰਾ ਜਿਹਾ ਫਲਤਰਾ ਤਾਂ ਲੱਗਿਆ ਸ਼ੀਸ਼ੇ ਤੇ ਸਾਡਾ ਗਜ਼ਲਗੋ ਫਿਰ ਵੀ ਬਾਜ ਨਾ ਆਇਆ
ਖੰਨਾ ਲੰਘਦੇ ਹੋਏ ਅਸੀਂ ਮੁਨਿਆਰੀ ਦੀ ਇਕ ਦੁਕਾਨ ਤੋਂ ਰੁੱਕ ਕੇ ਸਾਢੇ ਅੱਠ ਸੌ ਦਾ ਪਰਫਿਊਮ ਤੇ ਢੇਡ ਸੌ ਦਾ ਕਾਰਡ ਲਿਆ ਗਜ਼ਲਗੋ ਮੈਨੂੰ ਪੁੱਛਣ ਲੱਗਾ ਉਹ ਉਸ ਵਿਚ ਕੀ ਲਿਖੇ ਮੈਂ ਸੋਚਣ ਲੱਗ ਪਿਆ ਉਹ ਆਪ ਹੀ ਬੋਲ ਪਿਆ ਮੇਰੀ ਗਜ਼ਲ ਦਾ ਇਕ ਸ਼ੇਅਰ ਹੈ ਉਹ ਲਿਖ ਦਿਆਂ
ਸ਼ੇਅਰ ਦੇ ਅਰਥ ਬਣਦੇ ਸਨ ਕਿ ਮੇਰੇ ਕੋਲ ਤੈਨੂੰ ਦੇਣ ਲਈ ਕੋਈ ਤੋਹਫਾ ਨਹੀਂ ਸੀ ਇਸ ਲਈ ਆਪਣਾ ਦਿਲ ਦੇ ਰਿਹਾ ਹਾਂ
ਮੈਂ ਉਸ ਨੂੰ ਕਿਹਾ ਕਿ ਦੇ ਤੂੰ ਪ੍ਰਫਿਊਮ ਰਿਹਾ ਹੈਂ ਤੇ ਆਖਦਾ ਹੈਂ ਦਿਲ ਉਹ ਮੈਨੂੰ ਪੁੱਛਣ ਲੱਗਾ ਫੇਰ ਕੀ ਲਿਖੀਏ ਮੈਂ ਕਿਹਾ ਤੂੰ ਸ਼ਾਇਰ ਹੈਂ ਕੁਝ ਉਚਾਰ
ਤੂੰ ਲਿਖਦੇ ਕਿ ਇਹ ਪ੍ਰਫਿਊਮ ਮੈਂ ਤੈਨੂੰ ਇਸ ਲਈ ਦੇ ਰਿਹਾ ਹਾਂ ਤਾਂ ਕਿ ਤੇਰੇ ਖੂਸਬੂਦਾਰ ਬਦਨ ਨਾਲ ਲੱਗ ਕੇ ਇਹ ਵੀ ਮਹਿਕ ਜਾਏ
ਹਾਂ ਆਹ ਗੱਲ ਬਣੀ ਪਰ ਤੂੰ ਮੈਨੂੰ ਇੰਗਲਿਸ਼ ਵਿਚ ਲਿਖਕੇ ਦੇਕੀ ਬਣੂ ਇਹਦੀ ਇੰਗਲੀਸ਼
ਲਿਆ ਫੜ੍ਹਾ ਵੱਡੇ ਇੰਗਲੈਂਡੀਏ ਮੈਂ ਲਿਖ ਦਿੱਤਾ
ਅਸੀਂ ਸਫਰ ਜਾਰੀ ਕਰ ਦਿੱਤਾ
ਅਗਲੇ ਦਿਨ ਇੰਡੀਆ ਵਾਲੀ ਕੁੜੀ ਆਪਣੀ ਸਹੇਲੀ ਨੂੰ ਮਿਲੀ ਤਾਂ ਉਹਦੀ ਸਹੇਲੀ ਪੁੱਛਣ ਲੱਗੀ ਕਿਵੇਂ ਰਿਹਾ ਤਾਂ ਇੰਡੀਆ ਵਾਲੀ ਕਹਿੰਦੀ ਉਵੇਂ ਹੀ ਹੋਇਆ ਜਿਵੇਂ ਤੂੰ ਕਿਹਾ ਸੀ ਉਹਨੇ ਦੋਨੇ ਗੱਲਾਂ ਇਕੱਠੀਆਂ ਕਰ ਦਿੱਤੀਆਂ ਮੈਂ ਦੋਨੇ ਗੱਲਾਂ ਇਕੱਠੀਆਂ ਕਹਿ ਦਿੱਤੀਆਂ ਡੌਂਟ ਸਟੌਪ (ਰੁਕ ਨਾਂਹ) ਮੈਂ ਆਪਣਾ ਜੁਆਬ ਦੇ ਦਿੱਤਾ
ਤੁਹਾਨੂੰ ਮਜ਼ਾਕ ਸੁਝਦੈ ਮੈਨੂੰ ਮੁੜ੍ਹਕਾ ਆਈ ਜਾਂਦੈ ਡਿਉਡਰੈਂਟ ਜਿਹੀ ਕੋਈ ਹੈਗੀ ਏਦਾਂ ਕਰਿਉ ਸਿੱਧੂ ਆਪਾਂ ਕਿਸੇ ਆਇਸਕ੍ਰੀਮ ਬਾਰ ਜਾਂ ਰੈਸਟੋਰੈਂਟ ਵਿਚ ਉਹਨਾਂ ਨੂੰ ਲੈ ਚੱਲਾਂਗੇ ਤੁਸੀਂ ਉਹਦੀ ਭੈਣ ਨੂੰ ਬਿਜ਼ੀ ਰੱਖਿਓ ਅਸੀਂ ਅੱਡ ਬੈਠ ਕੇ ਆਪਣਾ ਦੁੱਖਸੁੱਖ ਕਰ ਲਵਾਂਗੇ ਨਹੀਂ ਨਹੀਂ ਪਹਿਲੀ ਵਾਰੀ ਮਿਲਣੈ ਉਹ ਕਹੂ ਮੁੰਡੀਹਰ ਨਾਲ ਲੈ ਆਇਐ ਨਾ ਬਾਬਾ ਰਹਿਣ ਦੋ ਕਿਤੇ ਇਹ ਨਾ ਹੋਵੇ ਲਾੜਾ ਰਹਿਜੇ ਤੇ ਬਰਾਤੀ ਲੈ ਜੇ ਤਾਰੀ ਰੋਕ ਓਏ ਆਹ ਢਾਬੇ ਤੇ ਗੱਡੀ ਤੁਸੀਂ ਐਥੇ ਰੋਟੀ ਖਾਓ ਮੈਂ ਗੱਡੀ ਲੈ ਕੇ ਜਾਨਾਂ ਮੈਂ ਇਥੇ ਹੀ ਤੁਹਾਨੂੰ ਆ ਕੇ ਮਿਲ ਲਊਂ
ਐਨੇ ਨੂੰ ਵਿਆਕੁਲ ਪ੍ਰਸੰਸਕਾ ਦਾ ਫੋਨ ਆ ਗਿਆ ਤੁਸੀਂ ਕਿਥੇ ਹੋ ਮੈਂ ਅੱਡੇ ਵਿਚ ਖੜ੍ਹੀ ਤੁਹਾਡੀ ਉਡੀਕ ਕਰ ਰਹੀ ਹਾਂ ਤੁਹਾਡੀ ਗੱਡੀ ਕਿਹੜੀ ਤੇ ਨੰਬਰ ਕੀ ਹੈ
ਤਾਰੀ ਗੱਡੀ ਦਾ ਨੰਬਰ ਕੀ ਹੈ ਆਪਣਾ ਸਾਡੇ ਗਜ਼ਲਗੋ ਨੇ ਫੋਨ ਤੇ ਹੱਥ ਰੱਖ ਕੇ ਪੁੱਛਿਆ
ਮੈਂ ਉਸਨੂੰ ਇਸ਼ਾਰੇ ਨਾਲ ਆਖ ਦਿੱਤਾ ਕਿ ਸਹੀ ਨੰਬਰ ਨਾ ਦੇਵੇ ਉਸ ਨੇ ਐਸਾ ਹੀ ਕੀਤਾਗਲਤ ਨੰਬਰ ਲਿਖਾ ਦਿੱਤਾ ਉਧਰੋਂ ਨੀਲੇ ਸੂਟ ਦੀ ਨਿਸ਼ਾਨੀ ਦੱਸੀ ਗਈ ਉਸ ਉਪਰੰਤ ਗਜ਼ਲਗੋ ਨੇ ਮੈਨੂੰ ਇਸਦਾ ਕਾਰਨ ਪੁੱਛਿਆ ਤਾਂ ਮੈਂ ਉਹਨੂੰ ਦੱਸਿਆ ਕਿ ਬਲਾਇੰਡ ਡੇਟ ਕਈ ਵਾਰੀ ਧਰਤੀ ਤੋਂ ਅਸਮਾਨ ਵਿਚ ਲਿਜਾਣ ਦੀ ਬਜਾਏ ਪਤਾਲ ਵਿਚ ਸਿੱਟ ਦਿੰਦੀ ਹੈ ਤੂੰ ਉਸ ਨੂੰ ਮਿਲਿਆ ਨਹੀਂ ਕੀ ਪਤਾ ਉਹ ਕਿਹੋ ਜਿਹੀ ਲੱਗਦੀ ਹੈ
ਲੈ ਮੈਨੂੰ ਉਹਨੇ ਫੋਟੋਆਂ ਈਮੇਲ ਕੀਤੀਆਂ ਸੀ ਕੈਟਰੀਨਾ ਕੈਫ ਵਰਗੀ ਹੈ
ਸਾਨੂੰ ਢਾਬੇ ਉੱਤੇ ਉਤਾਰ ਕੇ ਉਹ ਚਲਾ ਗਿਆ ਉਹ ਢਾਬਾ ਬਹੁਤ ਘਟੀਆ ਜਿਹਾ ਸੀ ਮੈਂ ਤਾਰੀ ਨੂੰ ਕਿਹਾ ਕੋਈ ਹੋਰ ਚੰਗਾ ਜਿਹਾ ਰੈਸਟੋਰੈਂਟ ਲੱਭਦੇ ਹਾਂ ਖਾਣਾ ਖਾਹ ਕੇ ਮੁੜ ਆਵਾਂਗੇਵਧੀਆ ਰੈਸਟੋਰੈਂਟ ਦੀ ਤਲਾਸ਼ ਵਿਚ ਅਸੀਂ ਕਾਫੀ ਅੱਗੇ ਨਿਕਲ ਗਏ ਰਸਤੇ ਵਿਚ ਮੈਨੂੰ ਤਾਰੀ ਕਹਿੰਦਾ ਬਾਈ ਮੈਂ ਤੇਰਾ ਚੇਲਾ ਬਣ ਜਾਣੈ ਆਪਾਂ ਹੁਣੇ ਪੱਗ ਤੇ ਲਲੇਰੇ ਜਿਹਾ ਨਿਕੜ ਸੁਕੜ ਲੈ ਲੈਂਦੇ ਆਂ ਮੈਨੂੰ ਲੇਖਕ ਬਣਾਦੇ ਕੇਰਾਂ ਮੈਨੂੰ ਤਾਂ ਪਤਾ ਈ ਨਹੀਂ ਸੀ ਲਿਖਾਰੀਆਂ ਉੱਤੇ ਕੁੜੀਆਂ ਇਉਂ ਮਰਦੀਆਂ ਫਿਰਦੀਆਂ ਤੁਸੀਂ ਤਾਂ ਟੀਸੀ ਵਾਲੇ ਬੇਰ ਤੋੜਦੇ ਹੋ
ਉਹਦੀ ਗੱਲ ਨੂੰ ਮੈਂ ਹੱਸ ਕੇ ਟਾਲ ਦਿੱਤਾ ਤੇ ਅਸੀਂ ਇਕ ਰੈਸਟੋਰੈਂਟ ਵਿਚ ਵੜ੍ਹ ਗਏ
ਦੋ ਘੰਟੇ ਬਾਅਦ ਅਸੀਂ ਮੁੜੇ ਤਾਂ ਸਾਡਾ ਗਜ਼ਲਗੋ ਗੱਡੀ ਦੀ ਸੀਟ ਦੀ ਢੋਅ ਥੋੜ੍ਹੀ ਪਿੱਛੇ ਨੂੰ ਉਲਾਰੀ ਅੱਖਾਂ ਮਿਚੀ ਪਿਆ ਸੀ ਤਾਰੀ ਮੈਨੂੰ ਕਹਿੰਦਾ ਦੇਖ ਲੈ ਹਜੇ ਵੀ ਕੈਟਰੀਨਾ ਕੈਫ ਦੇ ਈ ਸੁਪਨੇ ਲਈ ਜਾਂਦੈ
ਹੂੰ ਅੱਜ ਨ੍ਹੀਂ ਸੌਂਦਾ ਇਹ ਮੈਂ ਹੁੰਗਾਰਾ ਭਰਿਆ
ਗੱਡੀ ਕੋਲ ਜਾ ਕੇ ਅਸੀਂ ਉਸਨੂੰ ਉਠਾਇਆ ਹਾਂ ਬਈ ਕੀ ਬਣਿਆਂ ਰਾਂਝਿਆ
ਫੋਨ ਦੀ ਕਹਿਨਾਂ
ਤੂੰ ਮੇਰਾ ਨਾਂ ਕਿਉਂ ਲਿਆ ਮੈਂ ਭੜਕਿਆ
ਹੋਰ ਮੈਂ ਕੀ ਕਰਦਾ ਖਹਿੜਾ ਤਾਂ ਛਡਾਉਣਾ ਸੀਸੁਆਦ ਹੀ ਖਰਾਬ ਕਰਤਾਇਹਦੂੰ ਤਾਂ ਖੰਡ ਪਾਠ ਤੇ ਈ ਕੁਸ਼ ਨਾ ਕੁਸ਼ ਮਿਲ ਜਾਣਾ ਸੀਬਾਰਾਂ ਸੌ ਨੂੰ ਥੁੱਕ ਲੱਗ ਗਿਆ ਤੇਲ ਤੇ ਟੈਮ ਵਾਧੂ ਦਾ ਤੂੰ ਠੀਕ ਕਿਹਾ ਸੀ
ਖਹਿੜਾ ਹੀ ਛੁਡਾਉਣਾ ਸੀ ਤਾਂ ਬਾਬਾ ਮਾਰ ਦਿੰਦਾ
ਤੇਰੇ ਵਰਗੀ ਇੰਨਬਿੰਨ ਸਿਚੁਏਸ਼ਨ ਪੈਦਾ ਹੋ ਗਈ ਸੀ ਕਿਸੇ ਮੁੰਡੇ ਕੁੜੀ ਦੀ ਬਲਾਇੰਡ ਡੇਟ ਕੁੜੀ ਨੂੰ ਮੁੰਡਾ ਨਾ ਪਸੰਦ ਤੇ ਮੁੰਡੇ ਨੂੰ ਕੁੜੀ ਨਾ ਪਸੰਦ ਕਾਫੀ ਦੇਰ ਚੁੱਪ ਬੈਠੇ ਰਹੇ ਫੇਰ ਮੁੰਡੇ ਨੇ ਕਿਹਾ ਮਾਫ ਕਰਨਾ ਮੈਂ ਘਰੇ ਜਰ੍ਹਾ ਫੋਨ ਕਰ ਲਵਾਂ ਫੋਨ ਕਰਨ ਮਗਰੋਂ ਮੁੰਡਾ ਅਫਸੋਸਿਆ ਜਿਹਾ ਮੂੰਹ ਬਣਾ ਕੇ ਕੁੜੀ ਨੂੰ ਕਹਿੰਦਾ ਮੈਨੂੰ ਜਾਣਾ ਪੈਣਾ ਹੈ ਮੇਰਾ ਬਾਬਾ ਮਰ ਗਿਆ ਹੈ ਕੁੜੀ ਕਹਿੰਦੀ ਚਲੋ ਸ਼ੁਕਰ ਹੈ ਨਹੀਂ ਮੇਰਾ ਬਾਬਾ ਮਰ ਜਾਣਾ ਸੀ
ਅਸੀਂ ਗੱਡੀ ਵਿਚ ਬੈਠ ਕੇ ਵਾਪਸੀ ਦੇ ਰਾਹ ਪਏ ਤਾਂ ਤਾਰੀ ਮੇਰੇ ਵੱਲ ਧੌਣ ਕਰਕੇ ਬੋਲਿਆ ਬਾਈ ਮੈਂ ਨ੍ਹੀਂ ਤੇਰਾ ਚੇਲਾ ਚੂਲਾ ਬਣਨਾ ਜੇ ਲਿਖਾਰੀਆਂ ਨਾਲ ਐਨੀ ਕੁੱਤੇ ਖਾਣੀ ਹੁੰਦੀ ਆ ਤਾਂ ਮੇਰੀ ਤਾਂ ਗਰੀਬ ਦੀ ਦੋ ਹਜ਼ਾਰ ਰੁਪਈਆ ਮਹੀਨੇ ਦੀ ਤਨਖਾਹ ਆ ਮੈਂ ਤਾਂ ਇਕੇ ਦਿਨ ਚ ਉੜਾਦਿਆ ਕਰੂੰ
ਨਾ ਕੈਟਰੀਨਾ ਕੈਫ ਐਵੇਂ ਮਿਲ ਜਾਂਦੀ ਹੈ ਕਿਉਂ ਬਈ ਅਕਸ਼ੇ ਕੁਮਾਰ
ਪਰ ਜੀਹਦਾ ਲੇਖ ਹੈ ਉਹ ਨਾ ਪਿਟੂਗਾ
ਫੇਰ ਤੁਹਾਡੇ ਵਰਗੇ ਮੇਰੇ ਪਾਠਕ ਜੋ ਹੈਗਾ ਆ ਬਾਹਰਲੇ ਮੁਲਖਾਂ ਚ ਸਾਭਣ ਵਾਲੇਮੈਨੂੰ ਤਾਂ ਬਲਰਾਜ ਸਿੱਧੂ ਵੀ ਕਹਿੰਦਾ ਸੀ ਕਿ ਮੇਰੀ ਵਾਰਤਕ ਅੰਮ੍ਰਿਤਾ ਪ੍ਰੀਤਮ ਤੇ ਅਜੀਤ ਕੌਰ ਦੇ ਟੱਕਰਦੀ ਐਕਹਾਣੀ ਚ ਮੈਂ ਵੀਨਾ ਵਰਮਾ ਨੂੰ ਪਿਛੇ ਛੱਡਗੀ ਦੇਖਿਉ ਮੇਰੀਆਂ ਗਜ਼ਲਾਂ ਛਪਣਗੀਆਂ ਹੁਣ ਲੋਕ ਸੁਖਵਿੰਦਰ ਅੰਮ੍ਰਿਤ ਨੂੰ ਭੁੱਲ ਜਾਣਗੇ ਇਉਂ ਲੇਖਕਾਂ ਨੇ ਡਰਬੀ ਰੇਸ ਕੋਰਸ ਦੇ ਘੋੜੇ ਕਿੰਗਫਿਸ਼ਰ ਵਾਲੀ ਸਪੀਡ ਨਾਲ ਪੌਣਾ ਘੰਟਾ ਐਸੇ ਫੈਂਟਰ ਛੱਡੇ ਕਿ ਮੈਂ ਦੋ ਤਿੰਨ ਵਾਰ ਤਾਂ ਕੁਰਸੀ ਤੇ ਬੈਠਾ ਡਿੱਗਣ ਹੀ ਲੱਗਾ ਸੀ ਜੇ ਮੈਂ ਉਦੋਂ ਉਸਨੂੰ ਆਪਣਾ ਸਹੀ ਨਾਮ ਦੱਸ ਦਿੰਦਾ ਤਾਂ ਉਸਨੇ ਪਾਣੀ ਪਾਣੀ ਹੋ ਜਾਣਾ ਸੀ ਪਰ ਮੈਂ ਉਹਦਾ ਭਰਮ ਬਣਿਆ ਹੀ ਰਹਿਣ ਦਿੱਤਾ
ਜਦੋਂ ਮੈਂ ਪੁੱਛਿਆ ਕਿ ਐਡਾ ਖੂਬਸੂਰਤ ਲੇਖ ਲਿਖਿਆ ਕਿਥੇ ਬੈਠ ਕੇ ਸੀ ਤਾਂ ਲੇਖਕਾ ਦਾ ਜੁਆਬ ਸੀ ਡਲਹੌਜੀ ਦੇਖੋ ਪੰਜਾਬੀ ਦੇ ਲੇਖਕਾਂ ਦਾ ਕਿੰਨਾ ਸਟੈਂਡਰਡ ਹਾਈ ਹੈ ਚੋਰੀ ਦਾ ਲੇਖ ਲਿਖਣ ਲਈ ਵੀ ਡਲਹੌਜੀ ਤੋਂ ਨੇੜ੍ਹੇ ਨਹੀਂ ਖੜ੍ਹਦੇਅਗਰ ਉਸਨੇ ਆਪਣੀ ਕੋਈ ਮੌਲਿਕ ਰਚਨਾ ਕਰਨੀ ਹੁੰਦਾ ਉਹ ਇੰਦਰਲੋਕ ਇੰਦਰ ਦੇ ਅਖਾੜੇ ਵਿਚ ਜਾ ਕੇ ਕਰਦੀ
ਮੈਂ ਆਪਣੇ ਕੋਲੋਂ ਲਿਖ ਕੇ ਦੋ ਤਿੰਨ ਲੇਖ ਉਹਦੇ ਨਾਮ ਹੇਠ ਛਾਪੇ ਤਾਂ ਲੇਖਕਾ ਅਸਮਾਨੀ ਉਡਾਰੀਆਂ ਮਾਰਨ ਲੱਗ ਪਈਉਹਨੇ ਰੱਬ ਨੂੰ ਯੱਬ ਦੱਸਣਾ ਸ਼ੁਰੂ ਕਰ ਦਿੱਤਾਉਹਨੂੰ ਕਿਸੇ ਪ੍ਰਸੰਸਕ ਨੇ ਇੰਗਲੈਂਡ ਤੋਂ ਮੋਬਾਇਲ ਫੋਨ ਵੀ ਭੇਜ ਦਿੱਤਾਸ਼ੇਰਜੀਤ ਨਾਲ ਵੀ ਉਸਦਾ ਰਵਈਆ ਬਦਲ ਗਿਆ ਸ਼ੇਰਜੀਤ ਮੈਨੂੰ ਕਹਿਣ ਲੱਗਾ ਅਸਮਾਨ ਤੇ ਤਾਂ ਚਾੜ੍ਹ ਦਿੱਤੀ ਐ ਹੁਣ ਹੇਠਾਂ ਕਿਵੇਂ ਲਾਵੇਗਾ
ਹੇਠਾਂ ਨ੍ਹੀਂ ਹੁਣ ਇਹ ਲਹਿਣੀਇਹ ਤਾਂ ਹੁਣ ਕਲਪਨਾ ਚਾਵਲਾ ਦੀ ਥਾਂ ਅੰਤਰਰਿਕਸ਼ ਚ ਹੀ ਰਹੂਗੀ ਜਿਦਣ ਇਹਦਾ ਸਪੇਸਸ਼ਿਪ ਹਾਦਸਾਗ੍ਰਸਤ ਹੋਇਆ ਉਦਣ ਧਰਤੀ ਤੇ ਆਊ ਕਹਿ ਕੇ ਮੈਂ ਹੱਸ ਪਿਆ
ਉਹ ਲੇਖਕਾ ਥੱਮਜ਼ਅੱਪ ਵੀ ਕਿਤੇ ਵਰ੍ਹੇ ਛਮਾਹੀ ਸ਼ਹਿਰ ਗਈ ਪੀਂਦੀ ਹੁੰਦੀ ਸੀ ਤੇ ਹੁਣ ਫਰੈਂਚ ਵਾਈਨ ਤੋਂ ਥੱਲੇ ਗੱਲ ਨਹੀਂ ਕਰਦੀ ਹੁਣ ਉਹਨੂੰ ਕੁਲੂ ਮਨਾਲੀ ਦੇ ਸਾਰੇ ਹੋਟਲਾਂ ਦੀ ਰੇਟ ਲਿਸਟ ਯਾਦ ਹੈ ਇਕ ਮਾਸਕ ਮੈਗਜ਼ੀਨ ਵਿਚ ਛਪਣ ਲਈ ਉਹ ਜਿਸ ਸੰਪਾਦਕ ਦੀਆਂ ਮਿੰਨਤਾਂ ਕਰਦੀ ਹੁੰਦੀ ਸੀ ਰਚਨਾ ਮੰਗਣ ਤੇ ਉਸ ਸੰਪਾਦਕ ਨੂੰ ਉਸਦਾ ਜੁਆਬ ਸੀ ਮਾੜੇ ਮੋਟੇ ਮੈਗਜ਼ੀਨਾਂ ਚ ਨ੍ਹੀਂ ਮੈਂ ਛਪਦੀ ਹੁੰਦੀ ਮੇਰੇ ਲੇਖ ਤਾਂ ਇੰਗਲੈਂਡ ਚ ਛਪਦੇ ਨੇ
ਇੰਡੀਆ ਗਏ ਨੇ ਮੈਂ ਉਹਦੇ ਦੁੱਧ ਵਰਗੇ ਦਰਸ਼ਨ ਕਰਨੇ ਚਾਹੇ ਤਾਂ ਉਹਨੇ ਮੈਨੂੰ ਜਲੰਧਰ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਬੁਲਾਇਆ ਇਕੱਲਾ ਆਈਂ ਸਖਤ ਲਹਿਜ਼ੇ ਵਿਚ ਕਿਹਾ
ਹੋਰ ਮੈਂ ਕਿਹੜਾ ਨਾਲ ਮਿਲਟਰੀ ਲਿਆਉਣੀ ਐ
ਇਹ ਤਾਂ ਮੈਂ ਆਪਣੀ ਚੁਸਤੀ ਨਾਲ ਬਚ ਗਿਆ ਵਰਨਾ ਉਹਨੇ ਤਾਂ ਮੇਰਾ ਮੀਟਰ ਘੁੰਮਾਉਣ ਦੀ ਪੂਰੀ ਸਕੀਮ ਬਣਾਈ ਹੋਈ ਸੀਹੁਣ ਤਾਂ ਉਸ ਲੇਖਕਾਂ ਦੀ ਇਹ ਹਾਲਤ ਹੋ ਗਈ ਹੈ ਕਿ ਜੇ ਦੂਰਬੀਨ ਲੈ ਕੇ ਵੀ ਦੇਖੀਏ ਤਾਂ ਵੀ ਨਜ਼ਰ ਨਹੀਂ ਆਉਂਦੀ
ਪੰਜਾਬੀ ਦਾ ਕਵੀਦਰਬਾਰ ਹੋਵੇ ਤਾਂ ਇਕ ਗੱਲ ਮਜ਼ੇਦਾਰ ਦੇਖਣ ਨੂੰ ਮਿਲਦੀ ਹੈ ਕਵੀ ਨੂੰ ਆਪਣੀ ਕਵਿਤਾ ਸੁਣਾਉਣ ਬਾਅਦ ਜ਼ਰੂਰੀ ਕੰਮ ਪੈ ਜਾਂਦਾ ਹੈ ਤੇ ਉਸਨੇ ਜਲਦੀ ਘਰੇ ਜਾਣਾ ਹੁੰਦਾ ਹੈਕਵੀਆਂ ਦੀ ਇਸ ਆਦਤ ਬਾਰੇ ਤਾਂ ਪੰਜਾਬੀ ਵਿਚ ਕਿਸੇ ਨੇ ਚੁਟਕਲਾ ਵੀ ਘੜ੍ਹ ਲਿਆ ਹੈਦੋ ਵਿਅਕਤੀ ਅੱਗੜਪਿਛੜ ਭੱਜੇ ਜਾ ਰਹੇ ਹੁੰਦੇ ਹਨਪਿਛਲਾ ਉੱਚੀ ਉੱਚੀ ਫੜ੍ਹੋ ਫੜ੍ਹੋ ਬੋਲ ਰਿਹਾ ਹੁੰਦਾ ਹੈ ਉਸ ਨੂੰ ਕੋਈ ਹੋਰ ਵਿਅਕਤੀ ਰੋਕ ਕੇ ਕਾਰਨ ਪੁੱਛਦਾ ਹੈ ਤਾਂ ਅੱਗੋ ਉਹ ਜੁਆਬ ਦਿੰਦਾ ਹੈ ਯਾਰ ਉਹ ਆਪਣੀ ਕਵਿਤਾ ਸੁਣਾ ਗਿਆ ਤੇ ਹੁਣ ਮੇਰੀ ਸੁਣਦਾ ਨਹੀਂ
ਇਸ ਨਾਲ ਮਿਲਦੀ ਜੁਲਦੀ ਸੁਰਜੀਤ ਪਾਤਰ ਨੇ ਇਕ ਵਾਰ ਹੱਢਬੀਤੀ ਸੁਣਾਈ ਉਹ ਤੇ ਕੁਝ ਕਵੀ ਮੁਸ਼ਾਇਰੇ ਤੋਂ ਆ ਰਹੇ ਸੀਰਸਤੇ ਵਿਚ ਮੁਸ਼ਾਇਰੇ ਵਿਚੋਂ ਮਿਲੇ ਪੈਸਿਆਂ ਦੀ ਬੋਤਲ ਲੈ ਕੇ ਪੀਣ ਖੜ੍ਹ ਗਏ ਪੁਲਸ ਵਾਲੇ ਫੜ੍ਹ ਕੇ ਲੈ ਗਏਉਹ ਜਾ ਕੇ ਐਸ ਐਚ ਓ ਨੂੰ ਕਹਿਣ ਲੱਗੇ ਅਸੀਂ ਕਵੀ ਹਾਂਕਵੀ ਦਰਬਾਰ ਚੋਂ ਆਏ ਸੀ ਸੋਚਿਆ ਘਰਾਂ ਨੂੰ ਜਾਣ ਤੋਂ ਪਹਿਲਾਂ ਘੁੱਟ ਘੁੱਟ ਪੀ ਚੱਲੀਏ
ਇਹ ਸੁਣ ਕੇ ਐਸ ਐਚ ਓ ਮੁਣਸ਼ੀ ਨੂੰ ਕਹਿਣ ਲੱਗਾ ਦਰਵਾਜ਼ਾ ਬੰਦ ਕਰ ਮੁਣਸ਼ੀ ਭੱਜ ਨਾ ਜਾਣ ਮੇਰੀ ਡਾਇਰੀ ਲਿਆ ਇਹਨਾਂ ਨੂੰ ਕਵਿਤਾਵਾਂ ਸੁਣਾਈਏ
ਲੇਖਕਾਂ ਅਤੇ ਸ਼ਰਾਬ ਦਾ ਸੱਗੀ ਪਰਾਂਦੇ ਵਾਲਾ ਸਾਥ ਹੁੰਦਾ ਹੈਇਕ ਵਾਰ ਗੀਤਕਾਰ ਗੁਰਦੇਵ ਮਾਨ ਹੋਰੀਂ ਮੁਸ਼ਾਇਰੇ ਤੋਂ ਆਏ ਤੇ ਸ਼ਰਾਬ ਦੀ ਬੋਤਲ ਲੈ ਕੇ ਰਸਤੇ ਵਿਚ ਪੈਂਦੀ ਕਿਸੇ ਦੀ ਮੋਟਰ ਤੇ ਬੈਠ ਗਏ ਪੀਣ ਲਈ ਗਿਲਾਸ ਨਾ ਲੱਭਣ ਫਿਰ ਸਲਾਹ ਹੋਈਮਸ਼ਕ ਵੀ ਚਮੜੇ ਦੀ ਹੁੰਦੀ ਹੈ ਤੇ ਜੁੱਤੀਆਂ ਵੀ ਚਮੜੇ ਦੀਆਂ ਚਲੋ ਜੁੱਤੀਆਂ ਚ ਸ਼ਰਾਬ ਪਾ ਕੇ ਪੀਓ ਤੇ ਇੰਝ ਹੀ ਕੀਤਾ ਗਿਆ
ਇੰਝ ਹੀ ਇਕ ਵਾਰ ਇਕ ਸਵਿਟਜ਼ਰਲੈਂਡ ਰਹਿੰਦੇ ਬੰਦੇ ਸਤਪਾਲ ਸਿੰਘ ਸਤ ਦਾ ਪਾਠਕਾਂ ਦੇ ਪੱਤਰ ਵਿਚ ਖਤ ਛਪ ਗਿਆ ਉਹਦਾ ਹੌਂਸਲਾ ਖੁੱਲ੍ਹ ਗਿਆ ਡੰਗਰ ਦਾ ਮੂੰਹ ਮੇਰੇ ਵੱਲ ਹੋ ਗਿਆ ਜਿਵੇਂ ਮੈਂ ਉਹਦੀ ਕੁੜੀ ਕੱਢ ਲਈ ਹੁੰਦੀ ਹੈ ਤੇ ਉਹਨੇ ਕਸਮ ਖਾਹ ਲਈ ਮੇਰੇ ਖਿਲਾਫ ਲਿਖਣ ਦੀਲੱਚਰ ਲਿਖਦੈ ਲੱਚਰ ਲਿਖਦੈ ਕਰੀ ਜਾਇਆ ਕਰੇਪਹਿਲਾਂ ਤਾਂ ਮੈਂ ਇਹ ਕਹਿ ਕੇ ਨਜ਼ਰਅੰਦਾਜ਼ ਕਰਦਾ ਰਿਹਾ ਕਿ creator is always greater than critric ਫਿਰ ਉਹ ਰਚਨਾ ਦੀ ਆਲੋਚਨਾ ਬਜਾਏ ਥੋੜ੍ਹਾ ਪਰਸਨਲ ਹੋਣ ਲੱਗ ਪਿਆਮੈਨੂੰ ਯਾਰ ਦੋਸਤ ਕਹਿਣ ਲੱਗੇ ਨੱਥ ਪਾ ਇਹਨੂੰ ਇਹ ਤਾਂ ਤੇਰੇ ਸਿੰਗ ਮਾਰੂਨਾਲੇ ਉਹ ਆਹ ਇਕ ਲੇਖਕ ਦੀ ਤਰੀਫ ਕਰੀ ਜਾਂਦੈ ਤੇ ਉਹ ਲੇਖਕ ਵੀ ਗੰਦ ਚੰਗਾ ਵੱਢਦਾ ਹੈ ਇਹ ਇਕੱਲਾ ਤੈਨੂੰ ਲੱਚਰ ਆਖੀ ਜਾਂਦਾ ਹੈ ਫਿਰ ਆਹ ਦੇਖ ਇਹ ਲੇਖਕ ਉਸ ਕੋਲ ਜਾ ਕੇ ਠਹਿਰ ਰਿਹਾ ਹੈ ਗੱਲ ਸਮਝ ਆਈ
ਮੈਂ ਸਮਝ ਗਿਆਮੇਰਾ ਇਕ ਪਾਠਕ ਸਵਿਟਜ਼ਰਲੈਂਡ ਰਹਿੰਦਾ ਸੀ ਕੁਦਰਤੀ ਉਹਦਾ ਫੋਨ ਆ ਗਿਆ ਤੇ ਮੈਂ ਚਿੱਠੀਆਂ ਵਾਲੇ ਬਾਬੇ ਬਾਰੇ ਉਸਨੂੰ ਪੜਤਾਲ ਕਰਨ ਲਈ ਕਿਹਾ ਅੱਗੋਂ ਉਹ ਸਤ ਸਾਹਿਬ ਨੂੰ ਜਾਣਦਾ ਸੀ ਤੇ ਬਾਬੇ ਦਾ ਉਹਨੇ ਸਾਰਾ ਜੀਵਨ ਬਿਓਰਾ ਤੇ ਜਨਮ ਪੱਤਰੀ ਮੈਨੂੰ ਸੁਣਾ ਦਿੱਤੀ ਦੇਖ ਲੈ ਬਾਈ ਕਹੇਂ ਤਾਂ ਸਰਵਿਸ ਕਰ ਦਿੰਦੇ ਹਾਂ
ਮੈਂ ਉਸ ਨੂੰ ਹਟਾਇਆ ਨਹੀਂ ਤੁਸੀਂ ਨਾ ਕੁਝ ਕਰਿਓ ਇਲਜ਼ਾਮ ਮੇਰੇ ਸਿਰ ਤੇ ਹੀ ਆ ਜਾਣੈ ਆਪਾਂ ਗੁੰਡਾਗਰਦੀ ਨ੍ਹੀਂ ਕਰਨੀ ਦਿਮਾਗ ਨਾਲ ਹੀ ਢਾਵਾਂਗੇ ਇਹਨੂੰ ਜਦੋਂ ਅੜਿਕੇ ਆਇਆ ਦਰਸ਼ਣ ਡੇਲੋਂ ਵਾਂਗੂ ਕੇਲਾ ਖੁਆ ਕੇ ਉਹਦਾ ਇਨਕਾਉਂਟਰ ਮੈਂ ਹੀ ਕਰੂੰ ਹੁਣ ਉਹ ਚਿੱਠੀਆਂ ਛਾਪ ਕੇ ਆਪਣੇ ਆਪਨੂੰ ਲੇਖਕ ਸਮਝਣ ਲੱਗ ਪਿਐ ਚਾਮ੍ਹਲਿਆ ਹੋਇਆ ਹੈ ਹੁਣ ਉਹ ਕੋਈ ਗਲਤੀ ਜ਼ਰੂਰ ਕਰੇਗਾ ਤੇ ਫੇਰ ਪੁੱਤ ਬਣਾਵਾਂਗੇ
ਮੈਂ ਉਹਨੂੰ ਪੈ ਨਿਕਲਿਆ ਜਦ ਤੈਨੂੰ ਪਤੈ ਮੈਂ ਲੁੱਚਾਂ ਅਸ਼ਲੀਲ ਕਹਾਣੀਆਂ ਲਿਖਦਾਂ ਤੂੰ ਮੇਰੀ ਕਹਾਣੀ ਕਿਉਂ ਪੜ੍ਹੀ ਨਾਲੇ ਤੇਰਾ ਬੰਦਾ ਵੀ ਅਸ਼ਲੀਲ ਲਿਖਦਾ ਤੂੰ ਉਹਦੇ ਬਾਰੇ ਇਕ ਅੱਖਰ ਨਹੀਂ ਲਿਖਿਆ
ਉਹਨੂੰ ਮੈਂ ਉਂਝ ਦੱਸ ਦਿੱਤਾ ਸੀ ਉਹ ਕਹਿੰਦਾ ਕਦੇ ਕਦੇ ਲਿਖਣਾ ਪੈ ਜਾਂਦੈ
ਉਹ ਤਾਂ ਮੈਨੂੰ ਕਹਿੰਦਾ ਸੀ ਤੂੰ ਬਹੁਤ ਪੜ੍ਹਿਆਂ ਹੋਇਆ ਲੇਖਕ ਹੈਂ
ਕਹਾਣੀ ਤਾਂ ਵਧੀਆ ਹੈ ਪਰ ਇਹਦਾ ਮੈਨੂੰ ਸੁਣਾਉਣ ਦਾ ਕੀ ਮਤਲਬ
ਮਤਲਬ ਉਹ ਤੇ ਤੇਰੇ ਵਰਗੇ ਛਪਣ ਵਾਲੇ ਅਖਬਾਰਾਂ ਵਿਚ ਤਾਂ ਮੈਨੂੰ ਬੰਦ ਕਰਵਾ ਲਉਂਗੇ ਮੈਂ ਆਪਣੀ ਵੈਬਸਾਇਟ ਬਣਾ ਕੇ ਰਚਨਾਵਾਂ ਉਹਦੇ ਉੱਤੇ ਨਸ਼ਰ ਕਰ ਦੇਊਫੜ੍ਹ ਲਿਉ ਫੇਰ ਮੇਰੀ ਪੂਛਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕਹਾਣੀ ਦੀ ਆਲੋਚਨਾ ਕਿਉਂ ਕੀਤੀਫਰੀਡਮ ਔਫ ਸਪੀਚ ਹੈ ਪਾਠਕ ਨੂੰ ਹੱਕ ਬਣਦਾ ਹੈ ਉਹ ਆਪਣੇ ਅਜ਼ਾਦੀ ਨਾਲ ਵਿਚਾਰ ਦੇਵੇ ਪਰ ਇਹ ਨਹੀਂ ਕਿ ਇਕ ਗੱਲ ਲਈ ਤੁਸੀਂ ਇਕ ਨੂੰ ਨਿੰਦੋ ਤੇ ਦੂਜੇ ਨੂੰ ਸਹਾਰੋ ਨਿਰਪੱਖ ਹੋ ਕੇ ਲਿਖੋ ਉਹਦੇ ਬਾਰੇ ਵੀ ਲਿਖੋ
ਬਾਬੇ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਤੇ ਮੁੜਕੇ ਨਾ ਚਿੱਠੀ ਲਿਖਣ ਦਾ ਵਾਅਦਾ ਕੀਤਾ
ਮੇਰੇ ਫੋਨ ਕੱਟਦਿਆਂ ਉਸਦੇ ਚਹੇਤੇ ਲੇਖਕ ਦਾ ਆਸਟਰੀਆ ਤੋਂ ਫੋਨ ਆ ਗਿਆ ਤੈਨੂੰ ਪਤੈ ਬਾਬਾ ਹਾਰਟ ਦਾ ਮਰੀਜ਼ ਐ ਤੈਨੂੰ ਉਹਨੂੰ ਧਮਕਾਉਣਾ ਨਹੀਂ ਸੀ ਚਾਹੀਦਾ ਉਹ ਬਹੁਤ ਡਰਿਆ ਹੋਇਐ
ਉਸ ਤੋਂ ਬਾਅਦ ਵਿਚ ਬਾਬੇ ਦੀ ਅੱਜ ਤੱਕ ਚਿੱਠੀ ਲਿਖਣ ਦੀ ਜ਼ੁਅਰਤ ਨਹੀਂ ਪਈ ਉਸ ਦੋਗਲੇ ਲੇਖਕ ਬਾਰੇ ਮੇਰੇ ਮਨ ਵਿਚ ਘ੍ਰਿਣਾ ਆ ਗਈਜਿਸ ਕਰਕੇ ਕਈ ਵਾਰ ਉਹਦੇ ਤਖੱਲਸ ਵਿਚ ਲੱਗਦੇ ਕੱਕੇ ਦੀ ਬਜਾਏ ਮੇਰੇ ਮੂੰਹੋਂ ਘੱਗਾ ਹੀ ਉਚਾਰਿਆ ਜਾਂਦਾ ਹੈ
ਮੇਰੀ ਕਹਾਣੀ ਪੜ੍ਹੀ ਕਿਵੇਂ ਲੱਗੀ
ਉਹਦੇ ਪ੍ਰਸ਼ਨ ਦੇ ਜੁਆਬ ਵਿਚ ਮੈਂ ਕਿਹਾ ਸੀ ਤੇਰੀ ਪੇਂਡੂ ਬੋਲੀ ਤੇ ਸ਼ੈਲੀ ਵਧੀਆ ਹੈ ਮੈਨੂੰ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆ ਇੰਗਲੈਂਡ ਵਿਚ ਉਡਾਰ ਹੋਇਆ ਹਾਂ ਮੇਰੇ ਵਿਚ ਇਹ ਕਮੀ ਹੈਪਰ ਤੇਰੀ ਕਹਾਣੀ ਵਿਧਾ ਤੇ ਗਰਿਪ ਢਿੱਲੀ ਹੈ ਤੂੰ ਇਧਰ ਧਿਆਨ ਦੇਵੀਂ
ਇਸ ਗੱਲ ਦਾ ਉਸਨੂੰ ਬੁਰਾ ਲੱਗਾ ਸੀ ਤੇ ਉਹ ਮੈਨੂੰ ਆਪਣੀਆਂ ਰਚਨਾਵਾਂ ਗਿਣਾਉਣ ਲੱਗ ਪਿਆ ਸੀ ਮੈਂ ਉਸਨੂੰ ਕਿਹਾ ਕਿ ਤੂੰ ਵਿਚਾਰ ਪੁੱਛਿਐ ਮੈਂ ਸੁਹਿਰਦ ਹੋ ਕੇ ਆਪਣਾ ਵਿਚਾਰ ਦਿੱਤਾਨਾਲੇ ਐਨੀ ਵਾਟ ਤੁਰਨ ਵਾਲਾ ਤਾਂ ਬੈਸਟ ਅਥਲੀਟ ਬਣ ਜਾਂਦੈ ਤੇ ਤੈਨੂੰ ਤੁਰਨਾ ਵੀ ਨਹੀਂ
ਬਾਈ ਮੇਰਾ ਗੋਤ ਵੀ ਬਰਾੜ ਹੈ ਤੇ ਤੂੰ ਸਿੱਧੂ(ਇਥੇ ਉਸਨੇ ਝੂਠ ਬੋਲਿਆ ਸੀ)
ਫੇਰ ਕੀ ਹੋਇਐ ਮੈਂ ਕੁਨਬਾਪ੍ਰਸਤ ਨਹੀਂ ਜੇ ਇਹੀ ਰਚਨਾ ਮੇਰੇ ਸਕੇ ਭਰਾ ਨੇ ਲਿਖੀ ਹੁੰਦੀ ਤਾਂ ਫੇਰ ਵੀ ਮੇਰਾ ਵਿਚਾਰ ਇਹੀ ਰਹਿਣਾ ਸੀ
ਮੈਨੂੰ ਕਈ ਵਾਰ ਇਸ ਲੇਖਕ ਦੇ ਫੋਨ ਆ ਚੁੱਕੇ ਸਨ ਤੇ ਮੈਂ ਇਕ ਵਾਰ ਵੀ ਉਸਨੂੰ ਫੋਨ ਨਹੀਂ ਸੀ ਕੀਤਾ ਇਸਨੇ ਗਿਲਾ ਕੀਤਾ ਮੈਂ ਤੈਨੂੰ ਐਨੇ ਫੋਨ ਕਰਤੇ ਤੂੰ ਕਦੇ ਫੋਨ ਨਹੀਂ ਕੀਤਾ
ਮੇਰੀ ਆਦਤ ਹੈ ਮੈਂ ਤਾਂ ਕਦੇ ਗਰਲ ਫਰੈਂਡ ਨੂੰ ਆਪ ਬਿਨਾ ਵਜ੍ਹਾ ਫੋਨ ਨਹੀਂ ਕੀਤਾ
ਇਸ ਮੁੰਡੇ ਅੰਦਰ ਅੱਗ ਹੈ ਜੋ ਮੈਂ ਦੇਖੀ ਹੈਤੁਸੀਂ ਦੇਖਿਆ ਨਹੀਂ ਕਿਵੇਂ ਉਸਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਦੇ ਹੁੰਦੇ ਹਨ ਮੁਕਾਬਲਾ ਤਾਂ ਇਹੀ ਲੜੂਗਾ ਨਹੀਂ ਮੇਰਾ ਅਸਤੀਫਾ ਤੁਹਾਨੂੰ ਮਿਲ ਜਾਵੇਗਾ
ਅਧਿਆਪਕਾ ਆ ਕੇ ਉਸਨੂੰ ਕਹਿੰਦੀ ਹੈ ਰਾਜ ਮੇਰੀ ਇੱਜ਼ਤ ਤੇਰੇ ਹੱਥ ਹੈ ਮੈਂ ਤੇਰੀ ਖਾਤਰ ਲੜ੍ਹ ਕੇ ਆਈ ਹਾਂ ਲਾਜ ਰੱਖੀਂ
ਜੱਜ ਮੈਂ ਇੰਡੀਆ ਕਾਫੀ ਦੇਰ ਰਿਹਾ ਹਾਂ ਤੇ ਮੈਨੂੰ ਤੁਹਾਡੇ ਸਭਿਆਚਾਰ ਬਾਰੇ ਗਿਆਨ ਹੈ ਤੂੰ ਭਾਰਤੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਬਹੁਤ ਉਮਦਾ ਕਹਾਣੀ ਲਿਖੀ ਹੈ ਤੇ ਮੁਜਰਾ ਸਭਿਆਚਰ ਨੂੰ ਕਲਾਤਮਕ ਢੰਗ ਨਾਲ ਬਹੁਤ ਖੂਬਸੂਰਤ ਦਰਸਾਇਆ ਹੈਕਲਾਇਮੈਕਸ ਵਿਚ ਸਨੈਪ ਸੌਟ ਵਿਧੀ ਦਾ ਬੜੀ ਕਾਰਗਰੀ ਨਾਲ ਇਸਤੇਮਾਲ ਕੀਤਾ ਹੈ ਤੇਰੀ ਜਨਮ ਤਾਰੀਕ ਦੇ ਹਿਸਾਬ ਨਾਲ ਤੇਰੀ ਉਮਰ ਸਤਾਰਾਂ ਸਾਲ ਬਣਦੀ ਹੈ ਤੇ ਤੂੰ ਵਿਆਹਿਆ ਨਹੀਂ ਹੋਵੇਂਗਾ
ਜੱਜ ਫਰਜ ਕਰ ਤੇਰਾ ਵਿਆਹ ਹੋ ਜਾਂਦਾ ਹੈ ਤੇ ਤੈਨੂੰ ਬੱਚਾ ਪੈਦਾ ਕਰਨ ਦੀ ਇੱਛਾ ਵੀ ਹੋਵੇਗੀ
ਬਲਰਾਜ ਕੁਦਰਤੀ ਹੈ ਵਿਆਹ ਤੋਂ ਬਾਅਦ ਅਗਲਾ ਚੈਪਟਰ ਬੱਚੇ ਹੁੰਦਾ ਹੈ
ਬਲਰਾਜ ਪਹਿਲੇ ਬੱਚੇ ਵੇਲੇ ਮੇਰੀ ਹਸਰਤ ਹੋਵੇਗੀ ਕਿ ਲੜਕਾ ਹੋਵੇ ਤਾਂ ਕਿ ਮੈਨੂੰ ਆਪਣੇ ਵੰਸ਼ ਦੇ ਅੱਗੇ ਵਧਣ ਦਾ ਯਕੀਨ ਹੋ ਜਾਵੇ ਉਸ ਤੋਂ ਬਾਅਦ ਰੱਬ ਦੀ ਮਰਜੀ ਜੋ ਉਹ ਦੇਣਾ ਚਾਹੇ
ਜੱਜ (ਮੇਜ ਤੇ ਹੱਥ ਮਾਰਦਿਆਂ) ਹਾਂ ਮੈਂ ਤੇਰੇ ਮੂੰਹੋਂ ਇਹੀ ਸੁਣਨਾ ਚਾਹੁੰਦਾ ਸੀ ਜ਼ਿਆਦਾਤਰ ਅਤੇ ਆਮ ਲੋਕ ਲੜਕੇ ਦੀ ਕਾਮਨਾ ਕਰਦੇ ਹਨ ਖਾਸਕਰ ਤੁਸੀਂ ਏਸ਼ੀਅਨ ਲੋਕਤੇਰੀ ਕਹਾਣੀ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ ਤੇਰੀ ਵੇਸਵਾ ਨਾਇਕਾ ਮਜ਼ਾਰ ਤੇ ਜਾਂਦੀ ਹੈ ਤੇ ਰੱਬ ਤੋਂ ਲੜਕੀ ਮੰਗਦੀ ਹੈ ਲੱਗੀ ਸਮਝ
ਮੁਕਾਬਲੇ ਉਪਰੰਤ ਪਾਰਟੀ ਵਿਚ ਉਹ ਤੇ ਉਸਦੀ ਅਧਿਆਪਕਾ ਖੜ੍ਹੇ ਸ਼ੈਮਪੇਨ ਪੀ ਰਹੇ ਸਨ ਕਿ ਇਕ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਕੇ ਉਹਨਾਂ ਨੂੰ ਮੁਬਾਰਕਬਾਦ ਦੇ ਕੇ ਪੁੱਛਦਾ ਹੈ ਹੈਲਨ ਇਹ ਇੰਡੀਅਨ ਸੱਪ ਕਿਥੋਂ ਫੜ੍ਹਿਐ ਬੜਾ ਜ਼ਹਿਰੀਲੈ
ਇਉਂ ਉਸ ਤੋਂ ਬਾਅਦ ਬਲਰਾਜ ਨੇ ਅੱਠ ਅੰਗਰੇਜ਼ੀ ਕਹਾਣੀਆਂ ਲਿਖੀਆਂ ਤੇ ਅੱਠਾਂ ਦੇ ਨਾਮ ਉਸਦੇ ਆਪਣੇ ਨਾਮ ਵਾਲੇ ਅੰਗਰੇਜ਼ੀ ਅੱਖਰ ਬੀ ਤੋਂ ਸ਼ੁਰੂ ਹੁੰਦੇ ਹਨਅੰਗੇਰਜ਼ੀ ਪਬਲਿਜ਼ਰਾਂ ਤੋਂ ਏਸ਼ੀਅਨ ਹੋਣ ਕਰਕੇ ਉਸਨੂੰ ਬਹੁਤਾ ਹੁੰਗਾਰਾ ਨਾ ਮਿਲਿਆ ਤੇ ਉਸਨੇ ਲਿਖਣਾ ਛੱਡ ਦਿੱਤਾ
ਸਾਹਿਤ ਸੰਗੀਤ ਸ਼ਰਾਬ ਅਤੇ ਸੈਕਸ ਉਸਦੀਆਂ ਕਮਜ਼ੋਰੀਆਂ ਹਨ ਇਹਨਾਂ ਤਿੰਨਾਂ ਵਿਚੋਂ ਉਹਦੀ ਜ਼ਿੰਦਗੀ ਵਿਚ ਕਿਹੜੀ ਚੀਜ਼ ਜ਼ਿਆਦਾ ਹੈ ਇਸਦਾ ਨਿਰਣਾ ਕਰਨਾ ਮੁਸ਼ਕਿਲ ਹੈਉਹਦੇ ਪਾਠਕਾਂ ਵਿਚ ਬਹੁਗਿਣਤੀ ਔਰਤਾਂ ਖਾਸ ਕਰ ਨੌਜਵਾਨ ਕੁੜੀਆਂ ਦੀ ਹੈ
ਇੰਡੀਆਂ ਤੋਂ ਇਕ ਨੌਜਵਾਨ ਕਵਿਤਰੀ ਨੇ ਇੰਗਲੈਂਡ ਫੇਰੀ ਤੇ ਆਉਣਾ ਸੀ ਯਾਦਵਿੰਦਰ ਸਿੱਧੂ ਨੇ ਉਸਦੀ ਡਿਉਟੀ ਲਗਾਈ ਕਿ ਤੂੰ ਇੰਗਲੈਂਡ ਦੇ ਚੰਗੇ ਚੰਗੇ ਸਾਹਿਤਕਾਰਾਂ ਤੇ ਗਾਇਕਾਂ ਦੀਆਂ ਮੁਲਾਕਾਤਾਂ ਕਰਕੇ ਲਿਆਈ ਆਪਾਂ ਮੁਲਾਕਾਤ ਮੈਗਜ਼ੀਨ ਵਿਚ ਛਾਪਾਂਗੇ ਨਾਲ ਉਸ ਨੇ ਇਹ ਵੀ ਕਿਹਾ ਕੋਈ ਨਵਾਂ ਮੁੰਡਾ ਬਲਰਾਜ ਸਿੱਧੂ ਕਹਾਣੀ ਲਿਖਣ ਲੱਗਿਐ ਸਿਰਜਣਾ ਵਿਚ ਉਹਦੀ ਕਹਾਣੀ ਛਪੀ ਐ ਡਾ ਰਘਬੀਰ ਸਿੰਘ ਸਿਰਜਣਾ ਹਲਕੀ ਕਹਾਣੀ ਤੇ ਮਾੜੇ ਲੇਖਕ ਨੂੰ ਨੇੜ੍ਹੇ ਨਹੀਂ ਲੱਗਣ ਦਿੰਦਾ ਮੈਂ ਉਹਦੀ ਕਹਾਣੀ ਪੰਜਾਬ ਵਿਚ ਕਹਾਣੀ ਪੜ੍ਹੀ ਹੈ ਨੰਗੀਆਂ ਅੱਖੀਆਂ ਮੁੰਡੇ ਚ ਦਮ ਹੈ ਉਹਨੂੰ ਜ਼ਰੂਰ ਮਿਲੀ ਆਪਣੇ ਮੈਗਜ਼ੀਨ ਬਾਰੇ ਦੱਸੀਂ
ਬਸ ਮੈਨੂੰ ਚੰਗੀ ਲੱਗੀਮੈਂ ਪੜ੍ਹਣ ਲਈ ਲੈ ਜਾਵਾਂ
ਫੋਟੋ ਖਿਚਵਾਉਣ ਲੱਗਿਆਂ ਉਹ ਕਵਿਤਰੀ ਉਸਦੀਆਂ ਬਾਹਾਂ ਵਿਚ ਬਾਹਾਂ ਪਾ ਲੈਂਦੀ ਹੈਉਹ ਕੁਝ ਝਿਜਕਦਾ ਹੈ ਕਈ ਸਾਹਿਤਕਾਰ ਖੜ੍ਹੇ ਇਹ ਦ੍ਰਿਸ਼ ਦੇਖ ਰਹੇ ਹੁੰਦੇ ਹਨ ਉਹ ਕਵਿਤਰੀ ਦੀਆਂ ਅੱਖਾਂ ਵਿਚ ਇਕ ਤੜਫ ਦੇਖਦਾ ਹੈ ਤੇ ਪੱਥਰ ਤੋਂ ਮੋਮ ਵਾਂਗ ਪਿਘਲ ਜਾਂਦਾ ਹੈ ਆ ਚੱਲ ਅੱਜ ਮੇਰੇ ਨਾਲ
ਜਿਸ ਸਾਹਿਤਕਾਰ ਦੇ ਘਰ ਕਵਿਤਰੀ ਦੇ ਰਹਿਣ ਦਾ ਪ੍ਰਬੰਧ ਸੀ ਉਹ ਇਹ ਅਲੋਕਿਕ ਦ੍ਰਿਸ਼ ਦੇਖ ਕੇ ਪਿੱਟਦਾ ਫਿਰਦਾ ਕਮਿਊਨਟੀ ਸੈਂਟਰ ਦੇ ਸੰਚਾਲਕ ਦਲ ਸਿੰਘ ਢੇਸੀ ਨੂੰ ਆਖਦਾ ਹੈ ਉਹ ਲੈ ਗਿਆ ਢੇਸੀ ਦੇਖ ਆਪਣੀਆਂ ਅੱਖਾਂ ਦੇ ਸਾਹਮਣੇ ਲੈ ਗਿਆ ਦੇਖ ਕਿਵੇਂ ਬਾਹਾਂ ਚ ਬਾਹਾਂ
ਉਹ ਕਿਹੜਾ ਚੋਰੀ ਕਰਕੇ ਜਾਂ ਜ਼ਬਰਦਸਤੀ ਲੈ ਗਿਐ ਆਪਣੀ ਮਰਜ਼ੀ ਨਾਲ ਉਹਦੇ ਕੋਲ ਗਈ ਹੈ
ਇਸ ਪ੍ਰਕਾਰ ਦੀਆਂ ਹੁਸਨਾਂ ਦੀਆਂ ਚੋਰੀਆਂ ਕਰਨ ਵਿਚ ਉਹ ਮਾਹਿਰ ਹੈ ਪਰ ਛੱਲਕਪਟ ਧੋਖਾ ਤੇ ਝੂਠ ਤੋਂ ਕੋਹਾਂ ਦੂਰ ਹੈਉਹ ਰੂਹ ਦੇ ਹਾਣ ਦੀ ਜੁਸਜੂ ਕਰਦਾ ਹੈਚੰਗਾ ਐਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਛੱਤਣਾ ਸੀ ਕੋਠਾ ਛੱਤਲੀ ਸਬਾਤ ਹੁਣ ਮੈਂ ਆਪਣੇ ਟਿਕਾਣੇ ਤੇ ਜਾਂਦਾ ਹਾਂਜਿਥੋਂ ਮੈਂ ਆਇਆ ਸੀ ਤੇ ਜਿਥੋਂ ਨਾਲ ਮੈਂ ਸੰਬਧਿਤ ਹਾਂ ਮੈਂ ਫਿਰ ਤੋਂ ਬਲਰਾਜ ਦੇ ਅੰਦਰ ਵੜ੍ਹ ਕੇ ਬੈਠ ਗਿਆ ਹਾਂ
ਪਰ ਭਾਜੀ ਐਨੇ ਅਖਬਾਰਾਂ ਵਾਲਿਆਂ ਨੇ ਕਿਵੇਂ ਇਹ ਚਿੱਠੀ ਛਾਪ ਦਿੱਤੀਉਹ ਤਾਂ ਇਹ ਵੀ ਛਾਪੀ ਜਾਂਦੇ ਹਨ ਕਿ ਉਹ ਲੇਖਕ ਵਿਸ਼ਵਪੱਧਰ ਦਾ ਲੇਖਕ ਹੈ
ਇਸ ਚਿੱਠੀ ਬਾਰੇ ਕੀ ਕਰਨਾ ਚਾਹੀਦੈ
ਦੂਰ ਉੱਚੇ ਪਹਾੜ ਉੱਤੇ ਚੜ੍ਹ ਕੇ ਮੈਂ ਦੇਖਦਾ ਹਾਂ ਕਿ ਪੰਜਾਬੀ ਲੇਖਕ (ਇਨ੍ਹਾਂ ਵਿਚ ਮੈਂ ਖੁਦ ਵੀ ਸ਼ਾਮਿਲ ਹਾਂ) ਭਰਮਾਂ ਦੇ ਕਿਲ੍ਹੇ ਵਿਚ ਕੈਦ ਇਕ ਦੂਜੇ ਨਾਲ ਘੁੱਲ੍ਹਣ ਲੱਗੇ ਹਨ ਤੇ ਉਹਨਾਂ ਨੂੰ ਰਿਹਾਈ ਦਾ ਖੁੱਲ੍ਹਾਂ ਦਰਵਾਜ਼ਾ ਦਿਖਾਈ ਨਹੀਂ ਦਿੰਦਾਉਹ ਦਰਵਾਜ਼ਾ ਜੋ ਉਹਨਾਂ ਨੂੰ ਵਿਸ਼ਵਪੱਧਰ ਦੇ ਪਾਠਕਾਂ ਤੱਕ ਲਿਜਾਂਦਾ ਹੈ ਮੇਰੇ ਮਨ ਵਿਚ ਉਰਦੂ ਦਾ ਸ਼ੇਅਰ ਆਉਂਦਾ ਹੈ
ਇਹ ਲੇਖ ਉਹਨਾਂ ਕੈਦੀ ਸਾਹਿਤਕਾਰਾਂ ਨੂੰ ਮੇਰੇ ਵੱਲੋਂ ਭਰਮਾਂ ਦੀ ਕੈਦ ਵਿਚੋਂ ਨਿਕਲਣ ਲਈ ਮਾਰੀ ਗਈ ਇਕ ਅਵਾਜ਼ ਹੈ ਉਸ ਝੂਠੀ ਹਾਉਮੇ ਵਿਚ ਗ੍ਰਸੇ ਗੱਪੀ ਬਨਾਉਟੀ ਦੁਨੀਆ ਦੇ ਲੇਖਕ ਲੋਕਾਂ ਨੂੰ ਭਰਮਾਂ ਦੇ ਕੈਦਖਾਨੇ ਦੇ ਖੁੱਲ੍ਹੇ ਦਰਵਾਜ਼ਿਆਂ ਨੂੰ ਦਿਖਾਉਣ ਲਈ ਮਾਰੀ ਗਈ ਇਕ ਸਰਚਲਾਇਟ ਹੈ ਆਉ ਮਿੱਤਰੋ ਬਾਹਰ ਆ ਜਾਉ ਅਜ਼ਾਦ ਫਿਜ਼ਾ ਵਿਚ ਤਾਂ ਜੋ ਵਿਸ਼ਵਪੱਧਰ ਦਾ ਤੇ ਆਪਣਾ ਮੌਲਿਕ ਸਾਹਿਤ ਰਚੀਏ
ਪੰਜਾਬੀ ਦੇ ਚਮਤਕਾਰੀ ਲੇਖਕ 1
ਵਿਵਾਦਿਤ ਫਿਲਮ ਜੋ ਬੋਲੇ ਸੋ ਨਿਹਾਲ ਨਾਲ ਜੁੜੇ ਸਰੋਕਾਰ
ਗਿਆਨ ਦਾ ਭੰਡਾਰ ਹਰਿੰਦਰ ਸਿੰਘ ਮਹਿਬੂਬ
ਵਿਦੇਸ਼ਾਂ ਚ ਪੰਜਾਬੀ ਮਾਂ ਬੋਲੀ ਲਈ ਸਦਾ ਹੀ ਤੱਤਪਰ ਦਲਵੀ
ਖਾਮੋਸ਼ ਪੰਜਾਬ ਕਾਵਿ ਸੰਗ੍ਰਹਿ ਦਾ ਅਧਿਐਨ
ਸਿੱਖ ਸਾਹਿਤ ਦਾ ਸੂਰਜ ਪ੍ਰੋ ਪਿਆਰਾ ਸਿੰਘ ਪਦਮ
ਚੰਨਾਂ ਚੋਂ ਚੰਨ ਤਰਲੋਚਨ ਸਿੰਘ ਚੰਨ ਜੰਡਿਆਲਵੀ (1)
ਪੰਜਾਬੀ ਸਾਹਿਤ ਦਾ ਦਰਿਆ ਨਿੰਦਰ ਘੁੰਗਿਆਣਵੀ (1)
ਪੰਜਾਬੀ ਕਹਾਣੀ ਦਾ ਆਰਕਿਔਲਜਿਸਟ ਮਨਮੋਹਨ ਬਾਵਾ (1)
home » ਵਿਲੇਤਰੀ ਚ ਹੋਣ ਵਾਲਾ ਨਗਰ ਕੀਰਤਨ ਮੁਲਤਵੀ